ਦਿਲਜੀਤ ਦੋਸਾਂਝ ਦੇ ਇਹਨਾਂ ਜੁੱਤੀਆਂ ਦੀ ਕੀਮਤ ਜਾਣਕੇ ਹੋ ਜਾਓਗੇ ਹੈਰਾਨ

Written by  Rupinder Kaler   |  September 21st 2020 03:01 PM  |  Updated: September 21st 2020 03:04 PM

ਦਿਲਜੀਤ ਦੋਸਾਂਝ ਦੇ ਇਹਨਾਂ ਜੁੱਤੀਆਂ ਦੀ ਕੀਮਤ ਜਾਣਕੇ ਹੋ ਜਾਓਗੇ ਹੈਰਾਨ

ਗਾਇਕ ਦਿਲਜੀਤ ਦੋਸਾਂਝ ਦੇ ਸ਼ੌਂਕ ਬਹੁਤ ਹੀ ਵੱਖਰੇ ਤੇ ਮਹਿੰਗੇ ਹਨ । ਉਹਨਾਂ ਦੀ ਅਲਮਾਰੀ ਹਮੇਸ਼ਾ ਮਹਿੰਗੇ ਕੱਪੜਿਆਂ ਤੇ ਜੁੱਤੀਆਂ ਨਾਲ ਭਰੀ ਰਹਿੰਦੀ ਹੈ । ਜਿਸ ਦਾ ਖੁਲਾਸਾ ਕਰਣ ਜੌਹਰ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ ਕਰਣ ਦਾ ਕਹਿਣਾ ਸੀ ਕਿ ਉਹਨਾਂ ਨੂੰ ਹਮੇਸ਼ਾ ਇਹ ਡਰ ਲੱਗਿਆ ਰਹਿੰਦਾ ਹੈ ਕਿ ਜੋ ਕੱਪੜੇ ਉਹਨਾਂ ਨੇ ਖਰੀਦੇ ਹਨ ਕਿਤੇ ਦਿਲਜੀਤ ਨੇ ਨਾਂ ਖਰੀਦੇ ਹੋਣ ।

ਇਸੇ ਲਈ ਦਿਲਜੀਤ ਦੀ ਅਲਮਾਰੀ ਵਿੱਚ ਬਰੈਂਡਡ ਚੀਜ਼ਾਂ ਦੀ ਕੋਈ ਕਮੀ ਨਹੀਂ । ਉਹਨਾਂ ਕੋਲ ਜੁੱਤੀਆਂ ਦੀ ਵੱਡੀ ਕਲੈਕਸ਼ਨ ਹੈ । ਇਹਨਾਂ ਜੁੱਤੀਆਂ ਵਿੱਚ ਦਿਲਜੀਤ ਦਾ ਇੱਕ ਬੂਟਾਂ ਦਾ ਜੋੜਾ ਅਜਿਹਾ ਹੈ ਜਿਸ ਦੀ ਕੀਮਤ ਇੱਕ ਲੱਖ 25 ਹਜ਼ਾਰ ਦੇ ਕਰੀਬ ਹੈ ।

ਹਾਲ ਹੀ ਵਿੱਚ ਦਿਲਜੀਤ ਨੇ ਇਹ ਬੂਟ ਆਪਣੇ ਗਾਣੇ ਬੌਰਨ ਟੂ ਸ਼ਾਇਨ ਵਿੱਚ ਪਾਏ ਹੋਏ ਸਨ । ਇਹਨਾਂ ਬੂਟਾਂ ਨੂੰ ਦੇਖ ਕੇ ਹਰ ਕਿਸੇ ਦੀ ਇਹੀ ਚਾਹਤ ਹੈ ਕਿ ਕਾਸ਼ ਉਸ ਕੋਲ ਵੀ ਇਹ ਬੂਟ ਹੋਣ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਸਕੂਲ ਟਾਈਮ ਤੋਂ ਹੀ ਗੁਰਦੁਆਰਾ ਸਾਹਿਬ ਵਿੱਚ ਆਪਣੇ ਸੰਗੀਤ ਦਾ ਰਿਆਜ ਕਰਦੇ ਸਨ । ਆਪਣੇ 30ਵੇਂ ਜਨਮ ਦਿਨ ਤੇ ਦਿਲਜੀਤ ਨੇ ਇੱਕ ਫਾਊਂਡੇਸ਼ਨ ਬਣਾਈ ਹੈ ਜਿਹੜੀ ਲੋੜਵੰਦ ਬੱਚਿਆਂ ਤੇ ਬਜ਼ੁਰਗਾਂ ਦੀ ਮਦਦ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network