ਮਿਥੁਨ ਚੱਕਰਵਰਤੀ ਨੇ ਕੀਤਾ ਸੀ ਇਹ ਨੇਕ ਕੰਮ, ਸੁਣਕੇ ਤੁਸੀਂ ਵੀ ਹੋ ਜਾਓਗੇ ਉਹਨਾਂ ਦੇ ਮੁਰੀਦ

Written by  Rupinder Kaler   |  June 22nd 2020 05:23 AM  |  Updated: June 22nd 2020 05:23 AM

ਮਿਥੁਨ ਚੱਕਰਵਰਤੀ ਨੇ ਕੀਤਾ ਸੀ ਇਹ ਨੇਕ ਕੰਮ, ਸੁਣਕੇ ਤੁਸੀਂ ਵੀ ਹੋ ਜਾਓਗੇ ਉਹਨਾਂ ਦੇ ਮੁਰੀਦ

ਮਿਥੁਨ ਚੱਕਰਵਰਤੀ 80 ਦੇ ਦਹਾਕੇ ਦੇ ਸੁਪਰ ਸਟਾਰ ਹਨ । ਭਾਰਤੀ ਸਿਨੇਮਾ ਨੂੰ ਉਹਨਾਂ ਨੇ 380 ਤੋਂ ਵੱਧ ਫ਼ਿਲਮਾਂ ਦਿੱਤੀਆਂ ਹਨ । ਉਹਨਾਂ ਦੀਆਂ ਬਹੁਤ ਸਾਰੀਆ ਫ਼ਿਲਮਾਂ ਅਜਿਹੀਆ ਹਨ ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਮਿਥੁਨ ਨੇ ਇੱਕ ਅਜਿਹਾ ਨੇਕ ਕੰਮ ਕੀਤਾ ਹੈ ਜਿਸ ਬਾਰੇ ਜਾਣਕੇ ਤੁਸੀਂ ਵੀ ਉਹਨਾਂ ਦਾ ਮੁਰੀਦ ਹੋ ਜਾਓਗੇ । ਮਿਥੁਨ ਨੇ ਇੱਕ ਅਨਾਥ ਬੱਚੀ ਨੂੰ ਇੱਕ ਰਾਜਕੁਮਾਰੀ ਵਰਗੀ ਜ਼ਿੰਦਗੀ ਦਿੱਤੀ ਹੈ ।

https://www.instagram.com/p/CBe-T33jqTE/

ਮਿਥੁਨ ਦੇ ਚਾਰ ਬੱਚੇ ਹਨ, ਜਿਨ੍ਹਾਂ ਵਿੱਚ ਤਿੰਨ ਬੇਟੇ ਤੇ ਇੱਕ ਬੇਟੀ ਦਿਸ਼ਾਨੀ ਚੱਕਰਵਰਤੀ ਹੈ । ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਦਿਸ਼ਾਨੀ ਉਹਨਾਂ ਦੀ ਧੀ ਨਹੀਂ ਹੈ ਬਲਕਿ ਉਹਨਾਂ ਨੇ ਉਸ ਨੂੰ ਗੋਦ ਲਿਆ ਸੀ । ਦੱਸਿਆ ਜਾਂਦਾ ਹੈ ਕਿ ਦਿਸ਼ਾਨੀ ਨੂੰ ਉਸ ਦੇ ਪਰਿਵਾਰ ਨੇ ਕੂੜੇ ਦੇ ਢੇਰ ਤੇ ਸੁੱਟ ਦਿੱਤਾ ਸੀ ।

ਜਿਸ ਤੋਂ ਬਾਅਦ ਇੱਕ ਸਮਾਜ ਸੇਵੀ ਸੰਸਥਾ ਨੇ ਉਸ ਨੂੰ ਕੂੜੇ ਦੇ ਢੇਰ ਵਿੱਚੋਂ ਕੱਢਿਆ ਤੇ ਉਸ ਦਾ ਬਚਾਅ ਕੀਤਾ । ਜਦੋਂ ਮਿਥੁਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨੇ ਦਿਸ਼ਾਨੀ ਨੂੰ ਗੋਦ ਲੈ ਲਿਆ ।

dishanichakraborty dishanichakraborty

dishanichakraborty dishanichakraborty


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network