ਗੈਰੀ ਸੰਧੂ ਦੇ ਦਿਲ ਦਾ ਦਰਦ ਜ਼ੁਬਾਨ ‘ਤੇ ਆਇਆ, ਟੁੱਟੇ ਦਿਲ ਦਾ ਹਾਲ ਇਸ ਤਰ੍ਹਾਂ ਕੀਤਾ ਬਿਆਨ

Written by  Shaminder   |  April 13th 2020 12:43 PM  |  Updated: April 13th 2020 12:43 PM

ਗੈਰੀ ਸੰਧੂ ਦੇ ਦਿਲ ਦਾ ਦਰਦ ਜ਼ੁਬਾਨ ‘ਤੇ ਆਇਆ, ਟੁੱਟੇ ਦਿਲ ਦਾ ਹਾਲ ਇਸ ਤਰ੍ਹਾਂ ਕੀਤਾ ਬਿਆਨ

ਗੈਰੀ ਸੰਧੂ ਦਾ ਗੀਤ ‘ਫਾਇਦਾ ਚੱਕ ਗਈ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮਣੀ ਕਾਕੜਾ ਨੇ ਲਿਖੇ ਨੇ ਜਦੋਂ ਕਿ ਗੀਤ ਨੂੰ ਸੰਗੀਤ ਅਤੇ ਸੰਗੀਤਬੱਧ ਕੀਤਾ ਹੈ ਯਾਸ਼ੀਨ ਨੇ । ਇਸ ਗੀਤ ‘ਚ ਗੈਰੀ ਸੰਧੂ ਨੇ ਆਪਣੇ ਮਹਿਬੂਬ ਦੀ ਬੇਵਫਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਿਆਰ ਉਸ ਦੇ ਵੱਸ ਦੀ ਗੱਲ ਨਹੀਂ ਸੀ ਪਰ ਉਸ ਦੀ ਦੋਸਤ ਨੇ ਪਹਿਲਾਂ ਤਾਂ ਉਸ ਨੂੰ ਆਪਣੇ ਪਿਆਰ ‘ਚ ਪਾ ਲਿਆ ਅਤੇ ਫਿਰ ਉਸ ਨਾਲ ਲਾ ਕੇ ਤੋੜ ਦਿੱਤੀ ਅਤੇ ਉਸ ਦੀ ਦੋਸਤੀ ਦਾ ਫਾਇਦਾ ਚੱਕ ਗਈ ਹੈ ।

ਕਿਉਂਕਿ “ਉਸ ਨੇ ਕਿਹਾ ਸੀ ਕਿ ਪਿਆਰ ਉਸ ਦੇ ਵੱਸ ਦੀ ਗੱਲ ਨਹੀਂ ਸੀ, ਕਿਉਂਕਿ ਮੈਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ, ਪਰ ਉਹ ਕੁੜੀ ਕਹਿੰਦੀ ਕਿ ਮੈਂ ਜਰ ਲਵਾਂਗੀ, ਉਸ ਦੀ ਦੋਸਤ ਨੇ ਹੀ ਜ਼ੋਰ ਪਾਇਆ ਕਿ ਇੱਕ ਵਾਰ ਪਿਆਰ ਕਰ ਕੇ ਤਾਂ ਵੇਖ ਅਤੇ ਜਦੋਂ ਉਹ ਪਿਆਰ ‘ਚ ਪੈ ਗਿਆ ਤਾਂ ਓਹੀ ਗੱਲ ਹੋਈ ਜਿਸ ਦਾ ਕਿ ਗੈਰੀ ਨੂੰ ਡਰ ਸੀ ਗੈਰੀ ਸੰਧੂ ਫੇਰ ਮਾੜਾ ਸਾਬਿਤ ਹੋਇਆ ਉਨ੍ਹਾਂ ਨੇ ਕਿਹਾ ਕਿ ਚਲੋ ਕੋਈ ਨਾਂ, ਜਿੱਥੇ ਏਨੀਆਂ ਬਦਨਾਮੀਆਂ, ਉੱਥੇ ਇੱਕ ਬਦਨਾਮੀ ਹੋਰ ਸਹੀ”।

https://www.instagram.com/p/B-rKoWqDXfD/

ਇਸ ਗੀਤ ‘ਚ ਵੀ ਗੈਰੀ ਨੇ ਆਪਣੇ ਦਿਲ ਦੇ ਦਰਦ ਦਾ ਹਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗੈਰੀ ਸੰਧੂ ਆਪਣੇ ਇੱਕ ਗੀਤ ਰਾਹੀਂ ਆਪਣੇ ਦਿਲ ਦਾ ਹਾਲ ਬਿਆਨ ਕਰ ਚੁੱਕੇ ਹਨ।

https://www.instagram.com/p/B9HBl1cgNMu/

ਜੈਸਮੀਨ ਸੈਂਡਲਾਸ ਉਨ੍ਹਾਂ ਦੀਆਂ ਨਜ਼ਦੀਕੀਆਂ ਕਿਸੇ ਤੋਂ ਲੁਕੀਆਂ ਨਹੀਂ ਹਨ । ਸ਼ਾਇਦ ਅਪ੍ਰਤੱਖ ਤੌਰ ‘ਤੇ ਇਸ ਗੀਤ ਰਾਹੀਂ ਉਹ ਜੈਸਮੀਨ ਨੂੰ ਜਵਾਬ ਦੇ ਰਹੇ ਹੋਣ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network