ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ ਬਾਲੀਵੁੱਡ ਸਟਾਰ ਦੇ ਡੁਬਲੀਕੇਟ

written by Rupinder Kaler | May 22, 2019

ਟਿੱਕ ਟੋਕ ਨੂੰ ਲੈ ਕੇ ਹੁਣ ਤੱਕ ਕਈ ਵਿਵਾਦ ਸਾਹਮਣੇ ਆ ਚੁੱਕੇ ਹਨ,  ਪਰ ਇਸ ਦੇ ਬਾਵਜੂਦ ਇਸ ਐਪ ਨੇ ਹੁਣ ਤੱਕ ਕਈ ਲੋਕਾਂ ਨੂੰ ਸੋਸ਼ਲ ਮੀਡੀਆ ਦਾ ਸਟਾਰ ਬਣਾ ਦਿੱਤਾ ਹੈ । ਕੁਝ ਲੋਕ ਤਾਂ ਅਜਿਹੇ ਵੀ ਸਨ ਜਿਨ੍ਹਾਂ ਨੂੰ ਫ਼ਿਲਮਾਂ ਵਿੱਚ ਵੀ ਕੰਮ  ਮਿਲ ਗਿਆ ਹੈ । ਪਰ ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਵੀਡਿਓ ਸਾਹਮਣੇ ਆਈਆਂ ਹਨ । ਜਿਨ੍ਹਾਂ ਵਿੱਚ ਕੁਝ ਲੋਕ ਆਪਣੇ ਆਪ ਨੂੰ ਫ਼ਿਲਮੀ ਸਿਤਾਰਿਆਂ ਦੇ ਡੁਬਲੀਕੇਟ ਦੱਸ ਰਹੇ ਹਨ । https://www.youtube.com/watch?v=NDR-xUxZc2s ਸਭ ਤੋਂ ਪਹਿਲਾਂ ਡੁਬਲੀਕੇਟ ਅਜੈ ਦੇਵਗਨ ਦੀ ਗੱਲ ਕਰਦੇ ਹਾਂ ਜਿਹੜਾਂ ਕਿ ਆਪਣੇ ਆਪ ਨੂੰ ਕਿਸੇ ਸਟਾਰ ਤੋਂ ਘੱਟ ਨਹੀਂ ਸਮਝਦਾ । ਇਹ ਡੁਬਲੀਕੇਟ ਅਜੈ ਦੇਵਗਨ ਪੱਥਰਾਂ ਦੇ ਵਿਚਕਾਰ ਖੜਾ ਹੋ ਕੇ ਗਾਣੇ ਗਾਉਂਦਾ ਹੈ ਤੇ ਇਸ ਵੀਡਿਓ ਦੀ ਗਿਣਤੀ ਲੱਖਾਂ ਵਿੱਚ ਹੈ । [embed]https://www.youtube.com/watch?v=7uydUpVnKe4[/embed] ਇਸ ਤਰ੍ਹਾਂ ਸਲਮਾਨ ਖ਼ਾਨ ਦਾ ਡੁਬਲੀਕੇਟ ਵੀ ਕਿਸੇ ਤੋਂ ਘੱਟ ਨਹੀਂ । ਇਸ ਨਕਲੀ ਸਲਮਾਨ ਖਾਨ ਦੀ ਵੀਡਿਓ ਦੇਖਣ ਵਾਲਿਆਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੈ । https://www.instagram.com/p/BsVANamBhmW/ ਹੁਣ ਤੁਹਾਨੂੰ ਮਿਲਾਉਂਦੇ ਹਾਂ ਗਰੀਬਾਂ ਦੇ ਰਣਵੀਰ ਸਿੰਘ ਨਾਲ ਜਿਸ ਦੀ ਦੀਪਿਕਾ ਕਿਤੇ ਗੁਆਚ ਗਈ ਹੈ, ਤੇ ਉਹ ਇਸ ਨੂੰ ਇੱਧਰ ਉੱਧਰ ਲੱਭ ਰਿਹਾ ਹੈ । [embed]https://www.youtube.com/watch?v=Xy_Eq35euSQ[/embed] ਰਣਵੀਰ ਦੀ ਦੀਪਿਕਾ ਕਿਤੇ ਗੁਆਚੀ ਨਹੀਂ ਇੱਥੇ ਹੀ ਹੈ ।

0 Comments
0

You may also like