ਕੀ ਸੋਨਾਕਸ਼ੀ ਸਿੰਨ੍ਹਾ ਨੂੰ ਪੁਲਿਸ ਨੇ ਲਗਾਈ ਹੱਥਕੜੀ...!

Written by  Rupinder Kaler   |  August 06th 2019 06:12 PM  |  Updated: August 06th 2019 06:19 PM

ਕੀ ਸੋਨਾਕਸ਼ੀ ਸਿੰਨ੍ਹਾ ਨੂੰ ਪੁਲਿਸ ਨੇ ਲਗਾਈ ਹੱਥਕੜੀ...!

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿੰਨ੍ਹਾ ਏਨੀਂ ਦਿਨੀਂ ਆਪਣੀ ਫ਼ਿਲਮ 'ਖ਼ਾਨਦਾਨੀ ਸ਼ਫਾਖ਼ਾਨਾ' ਦੀ ਪ੍ਰਮੋਸ਼ਨ ਵਿੱਚ ਲੱਗੀ ਹੋਈ ਹੈ । ਇਸ ਸਭ ਦੇ ਚਲਦੇ ਉਹ ਇੱਕ ਰੇਡੀਓ ਚੈਨਲ ਤੇ ਇੰਟਰਵਿਊ ਕਰਨ ਲਈ ਪਹੁੰਚੀ । ਇਸ ਦੌਰਾਨ ਉਹਨਾਂ ਨੇ ਵਾਲਮੀਕੀ ਸਮਾਜ ਤੇ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ ਸੀ । ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਉੱਤਰ ਪ੍ਰਦੇਸ਼ ਵਿੱਚ ਪ੍ਰਦਰਸ਼ਨ ਹੋਇਆ ।

https://www.instagram.com/p/B0yY0D-A-6O/

ਜਦੋਂ ਹੰਗਾਮਾ ਵੱਧ ਗਿਆ ਤਾਂ ਸੋਨਾਕਸ਼ੀ ਨੇ ਇਸ ਟਿੱਪਣੀ ਲਈ ਆਪਣੇ ਟਵਿੱਟਰ ਤੇ ਟਵੀਟ ਕਰਕੇ ਵਾਲਮੀਕੀ ਸਮਾਜ ਤੋਂ ਮੁਆਫੀ ਮੰਗ ਲਈ । ਸੋਨਾਕਸ਼ੀ ਨੇ ਕਿਹਾ ਕਿ ਉਸ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ, ਇਹ ਸ਼ਬਦ ਉਹਨਾਂ ਦੇ ਜ਼ੁਬਾਨ ਤੋਂ ਸਹਿਜ ਸੁਭਾਅ ਹੀ ਨਿਕਲ ਗਿਆ ਸੀ । ਉਸ ਸਭ ਲਈ ਉਹ ਮੁਆਫੀ ਮੰਗਦੀ ਹੈ ।

https://twitter.com/sonakshisinha/status/1158096980616372228

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਇੰਟਰਵਿਊ ਦੌਰਾਨ ਸੋਨਾਕਸ਼ੀ ਨੇ ਭੰਗੀ ਸ਼ਬਦ ਦੀ ਵਰਤੋਂ ਕੀਤੀ ਸੀ । ਇਸ ਮੁਆਫੀ ਤੋਂ ਪਹਿਲਾਂ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ , ਜਿਸ ਵਿੱਚ ਕਿਸੇ ਕੁੜੀ ਨੂੰ ਹੱਥਕੜੀਆਂ ਲਗਾਉਂਦੇ ਹੋਏ ਦਿਖਾਇਆ ਗਿਆ ਹੈ । ਕੁਝ ਲੋਕ ਇਸ ਵੀਡੀਓ ਨੂੰ ਸੋਨਾਕਸ਼ੀ ਦੇ ਇਸ ਵਿਵਾਦ ਨਾਲ ਜੋੜ ਕੇ ਦੇਖ ਰਹੇ ਹਨ । ਕੁਝ ਦਾ ਕਹਿਣਾ ਹੈ ਕਿ ਸੋਨਾਕਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਕਿ ਉਹਨਾਂ ਨੇ ਇਸ ਸਭ ਨੂੰ ਅਫਵਾਹ ਦੱਸਿਆ ਹੈ ।

https://www.instagram.com/p/B0z2KhcnznZ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network