'ਕਿਸਮਤ' ਫਿਲਮ ਦਾ ਗੀਤ 'ਫਕੀਰਾ' ਹੋਇਆ ਰਿਲੀਜ਼ 

Written by  Shaminder   |  September 19th 2018 10:54 AM  |  Updated: September 19th 2018 10:54 AM

'ਕਿਸਮਤ' ਫਿਲਮ ਦਾ ਗੀਤ 'ਫਕੀਰਾ' ਹੋਇਆ ਰਿਲੀਜ਼ 

'ਕਿਸਮਤ' ਫਿਲਮ ਦਾ ਗੀਤ 'ਫਕੀਰਾ' ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਫਿਲਮ ਦੇ ਹੋਰਨਾਂ ਗੀਤਾਂ ਨਾਲੋਂ ਥੋੜਾ ਵੱਖਰਾ ਹੈ । ਇਹ ਗੀਤ ਤੜਕ ਭੜਕ ਵਾਲਾ ਨਹੀਂ ਹੈ ਬਲਕਿ ਉਦਾਸੀ ਭਰਿਆ ਗੀਤ ਹੈ । ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਗਾਇਆ ਹੈ । ਉਨ੍ਹਾਂ ਨੇਇਸ ਗੀਤ ਦਾ ਇੱਕ ਪੋਸਟਰ ਵੀ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ ।ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਬੀ ਪਰਾਕ ਨੇ ।

ਹੋਰ ਵੇਖੋ : ਰਾਜਵੀਰ ਜਵੰਦਾ ਨੇ ‘ਕਿਸਮਤ’ ਦੀ ਸਟਾਰਕਾਸਟ ਨੂੰ ਦਿੱਤੀ ਵਧਾਈ

https://www.youtube.com/watch?v=FyQ3tOumRew

ਇਹ ਫਿਲਮ ੨੧ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ । ਪਰ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਇਸਦੇ ਗੀਤ ਲੋਕਾਂ 'ਚ ਕਾਫੀ ਮਕਬੂਲ ਹੋ ਰਹੇ ਹਨ । ਇਹ ਇੱਕ ਰੋਮਾਂਟਿਕ ਕਮੇਡੀ ਹੈ ਜਿਸ 'ਚ ਤੁਹਾਨੂੰ ਹਰ ਤਰ੍ਹਾਂ ਦਾ ਮਸਾਲਾ ਵੇਖਣ ਨੂੰ ਮਿਲੇਗਾ ।ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਜਗਦੀਪ ਸੰਧੂ ਨੇ ਅਤੇ ਫਿਲਮ ਦੀ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ ।  ਇਹ ਫਿਲਮ ੨੧ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਇਸ ਫਿਲਮ ਦੇ ਗੀਤ ਧੁੰਮਾ ਪਾ ਰਹੇ ਨੇ । ਇਸ ਤੋਂ ਪਹਿਲਾਂ 'ਜੱਟ ਨੂੰ ਪਸੰਦ ਨਹੀਂ ਤੂੰ' ਵੀ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ ।ਫਿਲਮ 'ਬੰਬੂਕਾਟ' , 'ਨਿੱਕਾ ਜ਼ੈਲਦਾਰ' ਸਣੇ ਹੋਰ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਉਣ ਵਾਲੇ ਐਮੀ ਵਿਰਕ ਇਸ ਫਿਲਮ ਦੇ ਜ਼ਰੀਏ ਦਰਸ਼ਕਾਂ 'ਚ ਹਾਜ਼ਰੀ ਲਗਾਉਣਗੇ ।

Qismat

ਕਿਸਮਤ ਚ ਉਨ੍ਹਾਂ ਦੇ ਨਾਲ ਸਰਗੁਨ ਮਹਿਤਾ ਨਜ਼ਰ ਆਉਣਗੇ । ਇਹ ਜੋੜੀ ਫਿਲਮ 'ਚ ਰੋਮਾਂਸ ਕਰਦੀ ਨਜ਼ਰ ਆਏਗੀ । ਐਮੀ ਵਿਰਕ ਨਾ ਸਿਰਫ ਵਧੀਆ ਗਾਇਕ ਹਨ ਬਲਕਿ ਇੱਕ ਵਧੀਆ ਅਦਾਕਾਰ ਵੀ ਨੇ । ਉਨ੍ਹਾਂ ਨੇ ਜਿੱਥੇ ਸੰਜੀਦਾ ਕਿਰਦਾਰ ਨਿਭਾਏ ਹਨ ,ਉਥੇ ਹੀ ਕੁਝ ਰੋਲ ਅਜਿਹੇ ਵੀ ਨਿਭਾਏ ਜਿਨ੍ਹਾਂ ਦੇ ਜ਼ਰੀਏ ਉਨ੍ਹਾਂ ਨੇ ਆਪਣੀ ਬਹੁਮੁਖੀ ਪ੍ਰਤਿਭਾ ਦਾ ਸਬੂਤ ਵੀ ਦਿੱਤਾ ਅਤੇ ਇੱਕ ਵਾਰ ਫਿਰ ਤੋਂ ਉਹ ਐਮੀ ਵਿਰਕ ਇੱਕ ਵਾਰ ਇੱਕ ਵਾਰ ਫਿਰ ਤੋਂ ਧੁੰਮਾਂ ਪਾਉਣ ਲਈ ਆ ਰਹੇ ਨੇ । ਐਮੀ ਵਿਰਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਫਿਲਮਾਂ 'ਚ ਸੰਜੀਦਾ ,ਚੁਲਬੁਲੇ ਅਤੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ।ਸਰਗੁਨ ਮਹਿਤਾ ਵੀ ਇਸ ਫਿਲਮ 'ਚ ਐਮੀ ਵਿਰਕ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ।ਹੁਣ 'ਕਿਸਮਤ' ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਉਸੇ ਥਾਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿੱਚ ਹਨ ।ਇਹ ਜੋੜੀ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਨਾਉਣ ਵਿੱਚ ਕਾਮਯਾਬ ਹੋਵੇਗੀ ਜਾਂ ਨਹੀਂ ਇਹ ਤਾਂ ਫਿਲਮ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।

Qismat


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network