56 ਸਾਲ ਦੀ ਹੋਈ ਫਾਲਗੁਨੀ ਪਾਠਕ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ

written by Rupinder Kaler | March 12, 2020

90 ਦੇ ਦਹਾਕੇ ਵਿੱਚ ਹਰ ਕਿਸੇ ਦੇ ਦਿਲ ਤੇ ਰਾਜ ਕਰਨ ਵਾਲੀ ਗਾਇਕਾ ਫਾਲਗੁਨੀ ਪਾਠਕ ਅੱਜ ਆਪਣਾ 56ਵਾਂ ਜਨਮ ਦਿਨ ਮਨਾ ਰਹੀ ਹੈ । ਫਾਲਗੁਨੀ ਨੂੰ ਗਰਬਾ ਕਵੀਨ ਵੀ ਕਿਹਾ ਜਾਂਦਾ ਹੈ । 90 ਦੇ ਦਹਾਕੇ ਵਿੱਚ ਫਾਲਗੁਨੀ ਨੇ ਮੈਂਨੇ ਪਾਇਲ ਹੈ ਛਣਕਾਈ, ਅਬ ਤੋ ਆ ਜਾ ਤੂੰ ਹਰਜਾਈ ਐਲਬਮ ਨਾਲ ਧੁਮ ਮਚਾਈ ਸੀ । ਫਾਲਗੁਣੀ ਨੇ ਆਪਣੇ ਹਿੱਟ ਗਾਣਿਆਂ ਨਾਲ ਨੌਜਵਾਨਾਂ ਦੇ ਦਿਲ ਵਿੱਚ ਖ਼ਾਸ ਜਗ੍ਹਾ ਬਣਾ ਲਈ ਸੀ । ਅੱਜ ਹਰ ਕੋਈ ਬੁਆਏ ਕੱਟ ਵਾਲੀ ਫਾਲਗੁਨੀ ਨੂੰ ਭੁੱਲ ਚੁੱਕਿਆ ਹੈ । [embed]https://www.instagram.com/p/B1kvjbvnLnm/[/embed] ਇਹ ਗਾਇਕਾ ਸਿਰਫ਼ ਹੁਣ ਨਰਾਤਿਆਂ ਤੇ ਹੀ ਗਾਉਂਦੀ ਹੈ । ਫਾਲਗੁਨੀ ਪਾਠਕ ਗੁਜਰਾਤੀ ਪਰਿਵਾਰ ਨਾਲ ਸਬੰਧ ਰੱਖਦੀ ਹੈ, ਤੇ ਉਸ ਨੇ ਹਾਲੇ ਤੱਕ ਵਿਆਹ ਨਹੀਂ ਕੀਤਾ । ਫਾਲਗੁਨੀ ਗੁਜਰਾਤ ਵਿੱਚ ਕਾਫੀ ਪਾਪੂਲਰ ਹੈ । ਨਰਾਤਿਆਂ ਵਿੱਚ ਫਾਲਗੁਨੀ ਬਹੁਤ ਬਿਜੀ ਹੁੰਦੀ ਹੈ, ਖ਼ਬਰਾਂ ਦੀ ਮੰਨੀਏ ਤਾਂ ਉਹ ਇੱਕ ਸ਼ੋਅ ਦਾ 20 ਲੱਖ ਰੁਪਏ ਚਾਰਜ ਕਰਦੀ ਹੈ । ਫਾਲਗੁਨੀ ਨੇ ਆਪਣੇ ਕਰੀਅਰ ਵਿੱਚ ਕਈ ਹਿੱਟ ਗਾਣੇ ਦਿੱਤੇ ਹਨ । https://www.instagram.com/p/B7--3WgpQb6/ ਮਿਊਜ਼ਿਕ ਉਹਨਾਂ ਦੀ ਜ਼ਿੰਦਗੀ ਹੈ । ਉਹਨਾਂ ਨੂੰ ਬਾਲੀਵੁੱਡ ਵਿੱਚ ਗਾਉਣ ਦਾ ਵੀ ਮੌਕਾ ਮਿਲਿਆ ਪਰ ਉਹਨਾ ਨੇ ਜ਼ਿਆਦਾ ਧਿਆਨ ਆਪਣੀ ਐਲਬਮ ਤੇ ਹੀ ਦਿੱਤਾ । ਫਾਲਗੁਨੀ ਮੁੰਡਿਆਂ ਵਾਲੇ ਹੀ ਕੱਪੜੇ ਪਹਿਣਦੀ ਹੈ । ਫਾਲਗੁਨੀ ਦਾ ਕਹਿਣਾ ਹੈ ਕਿ ਕੁੜੀਆਂ ਵਾਲੇ ਕੱਪੜਿਆਂ ਵਿੱਚ ਉਹ ਆਪਣੇ ਆਪ ਨੂੰ ਬਹੁਤ ਅਸਹਿਜ ਮਹਿਸੂਸ ਕਰਦੀ ਹੈ । ਜਿਸ ਕਰਕੇ ਉਹ ਮੁੰਡਿਆ ਵਾਲੇ ਕੱਪੜੇ ਹੀ ਪਹਿਣਦੀ ਹੈ । https://www.instagram.com/p/B3w8iILpvR9/

0 Comments
0

You may also like