ਯੁਵਰਾਜ ਹੰਸ ਦੇ ਵਿਆਹ ਤੋਂ ਪਹਿਲਾਂ ਮਾਨਸੀ ਸ਼ਰਮਾ ਦੀਆਂ ਤਸਵੀਰਾਂ ਹੋਈਆਂ ਵਾਇਰਲ, ਦੇਖੋ ਤਸਵੀਰਾਂ 

Written by  Rupinder Kaler   |  February 01st 2019 05:58 PM  |  Updated: February 01st 2019 05:58 PM

ਯੁਵਰਾਜ ਹੰਸ ਦੇ ਵਿਆਹ ਤੋਂ ਪਹਿਲਾਂ ਮਾਨਸੀ ਸ਼ਰਮਾ ਦੀਆਂ ਤਸਵੀਰਾਂ ਹੋਈਆਂ ਵਾਇਰਲ, ਦੇਖੋ ਤਸਵੀਰਾਂ 

ਮਹਾ-ਭਾਰਤ, ਪਵਿੱਤਰ ਰਿਸ਼ਤਾ ਵਰਗੇ ਸੀਰੀਅਲਸ ਵਿੱਚ ਨਜ਼ਰ ਆਉਣ ਵਾਲੀ ਮਾਨਸੀ ਸ਼ਰਮਾ ਛੇਤੀ ਹੀ ਯੁਵਰਾਜ ਹੰਸ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ । ਹਾਲ ਹੀ ਵਿੱਚ ਦੋਹਾਂ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ।ਇਸ ਕਾਰਡ ਵਿੱਚ ਲਿਖਿਆ ਗਿਆ ਯੁਵਰਾਜ ਤੇ ਮਾਨਸੀ 21  ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਹਨ ।

Actress Mansi Sharma And Yuvraj Hans Actress Mansi Sharma And Yuvraj Hans

ਇਸ ਵਿਆਹ ਦੀ ਖਾਸ ਗੱਲ ਇਹ ਹੈ ਕਿ ਇਹ ਪੰਜਾਬ ਵਿੱਚ ਹੋ ਰਿਹਾ ਹੈ । ਯੁਵਰਾਜ ਦੀ ਵਹੁਟੀ ਤੇ ਹੰਸ ਰਾਜ ਹੰਸ ਦੀ ਨੂੰਹ ਬਹੁਤ ਹੀ ਖੂਬਸੁਰਤ ਹੈ । ਯੁਵਰਾਜ ਤੇ ਮਾਨਸੀ ਸ਼ਰਮਾ ਦੀ ਮੰਗਣੀ ਪਿਛਲੇ ਸਾਲ ਹੋਈ ਸੀ । ਦੋਹਾਂ ਦੀ ਮੰਗਣੀ ਪਰਿਵਾਰਕ ਮੈਂਬਰਾਂ ਵਿੱਚ ਹੋਈ ਸੀ ।

Actress Mansi Sharma And Yuvraj Hans Actress Mansi Sharma And Yuvraj Hans

ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ।ਯੁਵਰਾਜ ਹੰਸ ਮਦਮ ਸ਼੍ਰੀ ਹੰਸ ਰਾਜ ਹੰਸ ਦੇ ਬੇਟੇ ਹਨ । ਯੁਵਰਾਜ ਹੰਸ ਖੁਦ ਵੀ ਗਾਇਕ ਹਨ ।ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਵਿੱਚ ਵੀ ਨਾਮਣਾ ਖੱਟ ਚੁੱਕੇ ਹਨ । ਯੁਵਰਾਜ ਹੰਸ ਪਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network