ਮਸ਼ਹੂਰ ਅਦਾਕਾਰਾ ਚਿੱਤਰਾ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ ਤੇ ਕਈ ਕਲਾਕਾਰਾਂ ਨੇ ਜਤਾਇਆ ਦੁੱਖ

written by Rupinder Kaler | August 21, 2021

ਮਨੋਰੰਜਨ ਜਗਤ ਤੋਂ ਬਹੁਤ ਦੁਖਦਾਈ ਖਬਰ ਸਾਹਮਣੇ ਆਈ ਹੈ। ਮਲਿਆਲਮ ਅਦਾਕਾਰਾ ਚਿੱਤਰਾ  (actress Chitra) ਦਾ ਦਿਹਾਂਤ ਹੋ ਗਿਆ। ਚਿੱਤਰਾ ਨੇ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਉਹ ਸਿਰਫ 56 ਸਾਲਾਂ ਦੀ ਸੀ। ਦਿਲ ਦਾ ਦੌਰਾ ਪੈਣ ਕਾਰਨ ਚਿੱਤਰਾ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਚਿੱਤਰਾ (actress Chitra)  ਨੇ 100 ਤੋਂ ਵੱਧ ਦੱਖਣ ਭਾਰਤੀ ਫਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦੀ ਮੌਤ ਨਾਲ ਦੱਖਣੀ ਭਾਰਤੀ ਸਿਨੇਮਾ ਨੂੰ ਵੱਡਾ ਘਾਟਾ ਪਿਆ ਹੈ।

ਹੋਰ ਪੜ੍ਹੋ :

ਕਰੀਨਾ ਕਪੂਰ ਖ਼ਾਨ ਦਾ ਛੋਟਾ ਬੇਟਾ ਛੇ ਮਹੀਨੇ ਦਾ ਹੋਇਆ, ਮਾਲਦੀਵ ‘ਚ ਕੀਤਾ ਸੈਲੀਬ੍ਰੇਸ਼ਨ

ਉਸ ਨੇ ਬਹੁਤ ਸਾਰੀਆਂ ਮਹਾਨ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਨ੍ਹਾਂ ਦੇ ਅਚਾਨਕ ਦਿਹਾਂਤ ਨੇ ਉਨ੍ਹਾਂ ਦੇ ਸਾਥੀ ਕਲਾਕਾਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ।

ਹਰ ਕੋਈ ਉਸਦੀ (actress Chitra)  ਮੌਤ ਤੇ ਸੋਗ ਮਨਾ ਰਿਹਾ ਹੈ ਅਤੇ ਉਸਨੂੰ ਸ਼ਰਧਾਂਜਲੀ ਦੇ ਰਿਹਾ ਹੈ। ਉਧਰ ਬਾਲੀਵਵੁੱਡ ਦੇ ਕਲਾਕਾਰਾਂ ਨੇ ਵੀ ਚਿੱਤਰਾ ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ । ਲੋਕਾਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ ਹਨ ।

0 Comments
0

You may also like