ਕੌਰ ਬੀ ਕਰ ਰਹੀ ਹੈ ਲਾਈਫ ਪਲਾਨ ,ਵੇਖੋ ਕਿਵੇਂ  

Written by  Shaminder   |  February 07th 2019 06:02 PM  |  Updated: February 07th 2019 06:02 PM

ਕੌਰ ਬੀ ਕਰ ਰਹੀ ਹੈ ਲਾਈਫ ਪਲਾਨ ,ਵੇਖੋ ਕਿਵੇਂ  

ਕੌਰ ਬੀ ਕਰ ਰਹੀ ਹੈ ਆਪਣਾ ਲਾਈਫ ਪਲਾਨ ,ਜੀ ਹਾਂ ਕੌਰ ਬੀ ਜਲਦ ਹੀ ਕੋਈ ਖੁਸ਼ ਖਬਰੀ ਦੇਣ ਜਾ ਰਹੀ ਹੈ । ਕੀ ਹੈ ਉਹ ਖੁਸ਼ਖਬਰੀ ਇਸ ਦਾ ਖੁਲਾਸਾ ਹੋਏਗਾ ।ਚੌਦਾਂ ਫਰਵਰੀ ਨੂੰ ਜਿਸ ਦਿਨ ਕੌਰ ਬੀ ਸਪੱਸ਼ਟ ਕਰੇਗੀ ਕਿ ਆਖਿਰ ਉਹ ਕਿਸ ਤਰ੍ਹਾਂ ਦੀ ਲਾਈਫ ਪਲਾਨ ਕਰਨ ਜਾ ਰਹੀ ਹੈ ।ਜੇ ਤੁਸੀਂ ਕਿਆਸ ਲਗਾ ਰਹੇ ਹੋ ਕਿ ਰੀਅਲ ਲਾਈਫ 'ਚ ਕੌਰ ਬੀ ਕੁਝ ਕਰਨ ਜਾ ਰਹੀ ਹੈ ਤਾਂ ਅਜਿਹਾ ਨਹੀਂ ਹੈ ,ਕਿਉਂਕਿ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟਰ ਸਾਂਝਾ ਕੀਤਾ ਹੈ ।

ਹੋਰ ਵੇਖੋ:ਪਾਲੀਵੁੱਡ ਦੀ ਰੌਣਕ ਮੇਹਰ ਮਿੱਤਲ ਪੰਜਾਬੀ ਫਿਲਮਾਂ ਦੇ ਨਾਲ-ਨਾਲ ਮਸ਼ਹੂਰ ਟੀਵੀ ਸੀਰੀਅਲ ‘ਚ ਲਗਾਉਂਦੇ ਸਨ ਰੌਣਕਾਂ ,ਵੇਖੋ ਵੀਡਿਓ

https://www.instagram.com/p/Btk-TsSnh9t/

ਇਸ ਪੋਸਟਰ 'ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਨੇ ਲਾਈਫ ਪਲਾਨ ਗੀਤ ਦੀ ਗੱਲ ਕਰ ਰਹੀ ਹੈ ਅਤੇ ਚੌਦਾਂ ਫਰਵਰੀ ਨੂੰ ਸ਼ਾਇਦ ਇਹ ਰੋਮਾਂਟਿਕ ਗੀਤ ਵੀ ਰਿਲੀਜ਼ ਹੋਏਗਾ । ਜੋ ਵੈਲੇਂਨਟਾਈਨ ਡੇ ਦੇ ਮੌਕੇ 'ਤੇ ਪ੍ਰੇਮੀਆਂ ਨੂੰ ਆਪਣੇ ਇਸ ਗੀਤ ਦਾ ਬਹੁਤ ਹੀ ਹੁਸੀਨ ਜਿਹਾ ਤੋਹਫਾ ਦੇਣ ਜਾ ਰਹੀ ਹੈ ।

ਹੋਰ ਵੇਖੋ:ਇਸ ਤਰ੍ਹਾਂ ਦੀਆਂ ਫਿਲਮਾਂ ਰਿਕਾਰਡ ਕਰਨ ਤੇ ਖਰੀਦਣ ‘ਤੇ ਹੋਵੇਗੀ 3 ਸਾਲ ਦੀ ਸਜ਼ਾ, ਦੇਣਾ ਪਵੇਗਾ 10 ਲੱਖ ਦਾ ਜ਼ੁਰਮਾਨਾ

https://www.instagram.com/p/BtivLDQHliX/

ਦੱਸ ਦਈਏ ਕਿ ਕੌਰ ਬੀ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਹੁਣ ਮੁੜ ਤੋਂ ਵੈਲੇਂਨਟਾਈਨ ਡੇ ਦੇ ਮੌਕੇ 'ਤੇ ਆਪਣੇ ਫੈਨਸ ਨੂੰ ਤੋਹਫਾ ਦੇਣ ਜਾ ਰਹੀ ਹੈ ।ਇਸ ਤੋਂ ਪਹਿਲਾਂ ਉਨ੍ਹਾਂ ਨੇ ਜੈਜ਼ੀ ਬੀ ਦੇ ਨਾਲ ਇੱਕ ਗੀਤ ਕੱਢਿਆ ਸੀ ,ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network