ਮਸ਼ਹੂਰ ਬੰਗਾਲੀ ਗਾਇਕਾ ਨਿਰਮਲਾ ਮਿਸ਼ਰਾ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

Written by  Pushp Raj   |  August 01st 2022 03:24 PM  |  Updated: August 01st 2022 03:24 PM

ਮਸ਼ਹੂਰ ਬੰਗਾਲੀ ਗਾਇਕਾ ਨਿਰਮਲਾ ਮਿਸ਼ਰਾ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

Bengali singer Nirmala Mishra died: ਸੰਗੀਤ ਜਗਤ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਬੰਗਾਲੀ ਗਾਇਕਾ ਨਿਰਮਲਾ ਮਿਸ਼ਰਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 81 ਸਾਲ ਦੀ ਉਮਰ ਵਿੱਚ ਆਪਣੇ ਆਖ਼ਰੀ ਸਾਹ ਲਿਆ। ਗਾਇਕਾ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ।

image From Goggle

ਉਨ੍ਹਾਂ ਨੇ ਦੱਖਣੀ ਕੋਲਕਾਤਾ ਦੇ ਚੇਤਲਾ ਇਲਾਕੇ 'ਚ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ। ਐਤਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ, ਜਿਸ ਦੀ ਜਾਣਕਾਰੀ ਉਸ ਦਾ ਇਲਾਜ ਕਰ ਰਹੇ ਡਾਕਟਰ ਨੇ ਦਿੱਤੀ। ਨਿਰਮਲਾ ਮਿਸ਼ਰਾ ਕਾਫੀ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਨੇ ਦੱਖਣੀ ਕੋਲਕਾਤਾ ਦੇ ਚੇਤਲਾ ਇਲਾਕੇ 'ਚ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਏ।

ਮੀਡੀਆ ਰਿਪੋਰਟਸ ਮੁਤਾਬਕ ਨਿਰਮਲਾ ਮਿਸ਼ਰਾ ਨੂੰ 12 ਵਜੇ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਸੀ ਕਿ ਗਾਇਕਾ ਦੀ ਲਾਸ਼ ਨੂੰ ਹਸਪਤਾਲ ਵਿੱਚ ਰੱਖਿਆ ਜਾਵੇਗਾ ਅਤੇ ਦੂਜੇ ਦਿਨ ਅੰਤਿਮ ਸੰਸਕਾਰ ਕੀਤਾ ਜਾਵੇਗਾ।

image From Goggle

ਨਿਰਮਲਾ ਮਿਸ਼ਰਾ ਦਾ ਅੰਤਿਮ ਸੰਸਕਾਰ

ਮੀਡੀਆ ਰਿਪੋਰਟ ਮੁਤਾਬਕ 31 ਜੁਲਾਈ ਨੂੰ ਨਿਰਮਲਾ ਮਿਸ਼ਰਾ ਨੂੰ ਰਬਿੰਦਰ ਸਦਨ ਲਿਜਾਇਆ ਗਿਆ। ਉੱਥੇ ਉਨ੍ਹਾਂ ਦੇ ਫੈਨਜ਼ ਅਤੇ ਕਰੀਬੀ ਦੋਸਤਾਂ ਨੇ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦਾ ਸਸਕਾਰ ਕੋਰਟਲਾ ਸ਼ਮਸ਼ਾਨਘਾਟ 'ਚ ਕੀਤਾ ਗਿਆ। ਨਿਰਮਲਾ ਮਿਸ਼ਰਾ ਦਾ ਜਨਮ ਪੱਛਮੀ ਬੰਗਾਲ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਵੀ ਸੰਗੀਤ ਨਾਲ ਸਬੰਧਤ ਸੀ। ਗਾਇਕ ਨੇ 'ਸ਼੍ਰੀ ਲੋਕਨਾਥ' ਨਾਲ ਉੜੀਆ ਫਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।

ਮੀਡੀਆ ਰਿਪੋਰਟਸ ਦੇ ਮੁਤਾਬਕ ਨਿਰਮਲਾ ਘਰ 'ਚ ਰਹਿ ਕੇ ਆਪਣਾ ਇਲਾਜ ਕਰਵਾਉਂਦੀ ਸੀ। ਕਿਉਂਕਿ ਉਹ ਅਕਸਰ ਕਹਿੰਦੀ ਸੀ ਕਿ ਮੈਨੂੰ ਹਸਪਤਾਲ ਜਾਣਾ ਪਸੰਦ ਨਹੀਂ ਸੀ। ਇਸੇ ਕਰਕੇ ਮੌਤ ਵੇਲੇ ਵੀ ਉਹ ਘਰ ਵਿੱਚ ਹੀ ਸੀ।

image From Goggle

ਹੋਰ ਪੜ੍ਹੋ: ਭਾਰਤੀ ਸਿੰਘ ਦਾ ਬੇਟਾ ਲਕਸ਼ ਤੇ ਦੋਬੀਨਾ ਬੋਨਰਜੀ ਦੀ ਧੀ ਲਿਆਨਾ ਇੱਕਠੇ ਆਏ ਨਜ਼ਰ, ਵੇਖੋ ਤਸਵੀਰਾਂ

ਦੱਸ ਦੇਈਏ ਕਿ ਨਿਰਮਲਾ ਮਿਸ਼ਰਾ ਨੇ ਉੜੀਆ ਅਤੇ ਬੰਗਾਲੀ ਭਾਸ਼ਾ ਵਿੱਚ ਕਈ ਗੀਤ ਗਾਏ ਹਨ। ਉਸ ਨੇ 'ਆਇਮਨ ਏਕਤਾ ਝਿਨਕ', 'ਬੋਲੋ ਤੋਂ ਅਰਸ਼ੀ', 'ਕਾਗੋਜਰ ਫੂਲ ਬੋਲੇ', 'ਐ ਬੰਗਲਾ ਮਾਂਟੀ ਤੀ' ਅਤੇ 'ਆਮੀ ਤੋਂ ਤੋਮਰ' ਵਰਗੇ ਪ੍ਰਸਿੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਬੰਗਾਲੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਅਹਿਮ ਯੋਗਦਾਨ ਦੇਣ ਦੇ ਚੱਲਦੇ ਉਨ੍ਹਾਂ ਬਾਲਾਕ੍ਰਿਸ਼ਨਾ ਦਾਸ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network