ਕ੍ਰਿਕੇਟ ਦੇ ਮੈਦਾਨ ਤੋਂ ਬਾਅਦ ਹੁਣ ਇਹ ਕ੍ਰਿਕੇਟਰ ਫ਼ਿਲਮੀ ਦੁਨੀਆ 'ਚ ਕਰਨ ਜਾ ਰਿਹਾ ਨਵੀਂ ਪਾਰੀ ਦੀ ਸ਼ੁਰੂਆਤ

written by Shaminder | October 15, 2019

ਕ੍ਰਿਕੇਟਰ ਇਰਫਾਨ ਪਠਾਣ ਕ੍ਰਿਕੇਟ ਦੇ ਮੈਦਾਨ ਤੋਂ ਬਾਅਦ ਹੁਣ ਨਵੀਂ ਪਾਰੀ ਦੀ।  ਸ਼ੁਰੂਆਤ ਕਰਨ ਜਾ ਰਹੇ ਨੇ ।ਜੀ ਹਾਂ ਉਹ ਹੁਣ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਣ ਜਾ ਰਹੇ ਹਨ । ਇਰਫਾਨ ਇਸ ਦੀ ਸ਼ੁਰੂਆਤ ਤਮਿਲ ਸਿਨੇਮਾ ਤੋਂ ਕਰਨ ਜਾ ਰਹੇ ਨੇ । ਹਾਲਾਂਕਿ ਫ਼ਿਲਮ ਦੇ ਨਾਮ  ਦਾ ਕੋਈ ਵੀ ਖੁਲਾਸਾ ਨਹੀਂ ਹੋ ਸਕਿਆ ਹੈ । ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਲੀਡ ਰੋਲ 'ਚ ਸਾਊਥ ਦੇ ਸੁਪਰ ਸਟਾਰ ਨਜ਼ਰ ਆਉਣਗੇ ।

ਹੋਰ ਵੇਖੋ:ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ ਨੇ ਮੀਡੀਆ ਤੋਂ ਬਣਾਈ ਦੂਰੀ, ਵ੍ਹੀਲਚੇਅਰ ’ਤੇ ਆਏ ਨਜ਼ਰ

https://twitter.com/AjayGnanamuthu/status/1183722006409121794

ਉੱਧਰ ਟਰਬਨੇਟਰ ਹਰਭਜਨ ਸਿੰਘ ਵੀ ਤਮਿਲ ਸਿਨੇਮਾ 'ਚ ਡੈਬਿਊ ਕਰਨ ਵਾਲੇ ਹਨ ।

cricketer irfan in film के लिए इमेज परिणाम

ਇਰਫਾਨ ਦੀ ਫ਼ਿਲਮ ਦਾ ਨਿਰਦੇਸ਼ਨ ਅਜੈਗਜ਼ਨਮੁਥੁ ਕਰ ਰਹੇ ਨੇ ।ਜਿਨ੍ਹਾਂ ਨੇ ਇਸ ਖ਼ਬਰ ਨੂੰ ਟਵਿੱਟਰ ਤੇ ਸਾਂਝਾਂ ਕੀਤਾ ਹੈ ।ਕ੍ਰਿਕੇਟ ਦੇ ਮੈਦਾਨ 'ਚ ਆਪਣੀ ਖੇਡ ਨਾਲ ਲੋਕਾਂ ਦਾ ਜਿੱਤਣ  ਵਾਲੇ ਇਰਫਾਨ ਪਠਾਣ ਹੁਣ ਫ਼ਿਲਮੀ ਦੁਨੀਆ 'ਚ ਕਿੰਨਾ ਕੁ ਕਮਾਲ ਕਰ ਪਾਉਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।

You may also like