ਨਹੀਂ ਰਹੇ ਉੱਘੇ ਕਬੱਡੀ ਪ੍ਰਮੋਟਰ ਦਾਰਾ ਸਿੰਘ ਔਜਲਾ, ਗਾਇਕ ਜੈਜ਼ੀ ਬੀ ਨੇ ਭਾਵੁਕ ਪੋਸਟ ਪਾ ਕੇ ਦਿੱਤੀ ਸ਼ਰਧਾਂਜਲੀ

written by Lajwinder kaur | June 09, 2022

Dara Aujla Muthada Passed Away: ਉੱਘੇ ਕਬੱਡੀ ਪ੍ਰਮੋਟਰ ਦਾਰਾ ਸਿੰਘ ਔਜਲਾ (ਮੁਠੱਡਾ) ਦਾ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਦਾਰਾ ਸਿੰਘ ਔਜਲਾ ਨੇ ਕਬੱਡੀ ਨਾਲ ਅਪਣੇ ਪਿੰਡ ਮੁਠੱਡਾ ਕਲਾਂ ਦਾ ਨਾਂ ਵਿਸ਼ਵ ਪੱਧਰ 'ਤੇ ਚਮਕਾਇਆ ਹੈ। ਉਹਨਾਂ ਦੀ ਮੌਤ ਦੀ ਖ਼ਬਰ ਨਾਲ ਉਹਨਾਂ ਦੇ ਪ੍ਰਸ਼ੰਸਕਾਂ ਅਤੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ।

ਹੋਰ ਪੜ੍ਹੋ : ਅਨੋਖਾ ਵੀਡੀਓ, ਦੇਖੋ ਕਿਵੇਂ ਇੱਕ ਜ਼ਖਮੀ ਬਾਂਦਰ ਆਪਣਾ ਇਲਾਜ ਕਰਵਾਉਣ ਲਈ ਖੁਦ ਪਹੁੰਚਿਆ ਡਾਕਟਰ ਕੋਲ

image source Instagram

ਦੱਸ ਦਈਏ ਕੈਨੇਡਾ ਦੇ ਪ੍ਰਸਿੱਧ ਕਬੱਡੀ ਪ੍ਰੋਮੋਟਰ ਦਾਰਾ ਔਜਲਾ (ਮੁਠੱਡਾ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਓਹ ਪੰਜਾਬ 'ਚ ਫਿਲੌਰ ਨੇੜੇ ਮੁਠੱਡਾ ਕਲਾਂ ਪਿੰਡ ਨਾਲ ਸੰਬੰਧਤ ਸਨ । ਦਾਰਾ ਔਜਲਾ ਦੀ ਮੌਤ ਦੀ ਖਬਰ ਤੋਂ ਬਾਅਦ ਕੱਬਡੀ ਜਗਤ ਦੇ ਨਾਲ ਮਨੋਰੰਜਨ ਜਗਤ ‘ਚ ਵੀ ਸੋਗ ਦੀ ਲਹਿਰ ਹੈ।

dara aujla image source Instagram

ਦੱਸ ਦਈਏ ਦਾਰਾ ਔਜਲਾ ਦੀ ਮੌਤ ਉੱਤੇ ਗਾਇਕ ਜੈਜ਼ੀ ਬੀ ਨੇ ਦੁੱਖ ਜਤਾਇਆ ਹੈ। ਦੱਸ ਦਈਏ ਦਾਰਾ ਔਜਲਾ ਜੋ ਕਿ ਗਾਇਕ ਜੈਜ਼ੀ ਬੀ ਦਾ ਕਰੀਬੀ ਦੋਸਤ ਸੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਦਾਰਾ ਔਜਲਾ ਨਾਲ ਬਿਤਾਏ ਖ਼ੂਬਸੂਰਤ ਪਲਾਂ ਦਾ ਇੱਕ ਵੀਡੀਓ ਸਾਂਝਾ ਕਰਕੇ ਸ਼ਰਧਾਂਜਲੀ ਦਿੱਤੀ ਹੈ। ਦੱਸ ਦਈਏ ਜੈਜ਼ੀ ਬੀ ਨੇ ਆਪਣੇ ਗੀਤ Vair Mittran Na ‘ਚ ਵੀ ਆਪਣੇ ਇਸ ਖ਼ਾਸ ਦੋਸਤ ਦੀ ਵੀ ਗੱਲ ਕੀਤੀ ਸੀ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ- ‘ਸਾਰਾ ਸੂਰਮਾ ਦਾਰਾ ਔਜਲਾ ਸਾਨੂੰ ਛੱਡ ਕੇ ਤੁਰ ਗਿਆ...ਯਾਰਾਂ ਦਾ ਯਾਰ ਸੀ.. R.I.P bro’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੁੱਖ ਜਤਾ ਰਹੇ ਹਨ।

dara image source Instagram

ਉਨ੍ਹਾਂ ਦੀ ਮੌਤ ਦੇ ਨਾਲ ਪਰਿਵਾਰ ਨੂੰ ਤੇ ਕਬੱਡੀ ਜਗਤ ਨੂੰ ਵੱਡਾ ਘਾਟਾ ਪਾ ਗਿਆ ਹੈ। ਹਰ ਕੋਈ ਇਹ ਹੀ ਅਰਦਾਸ ਕਰ ਰਿਹਾ ਹੈ ਕਿ ਵਾਹਿਗੁਰੂ ਦਾਰਾ ਔਜਲਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਦੇਣ।

ਹੋਰ ਪੜ੍ਹੋ : ਰਿਚਾ ਚੱਢਾ ਨੇ ਅਪਰਾਧੀਆਂ ਦੀ ਸੁਰੱਖਿਆ 'ਤੇ ਤੰਜ਼ ਕਰਦੇ ਹੋਏ ਕਿਹਾ- ‘ਮੂਸੇਵਾਲਾ ਨੂੰ 2 ਗਾਰਡ ਅਤੇ ਲਾਰੈਂਸ ਨੂੰ 10 ਗਾਰਡ’

 

 

View this post on Instagram

 

A post shared by Jazzy B (@jazzyb)

You may also like