Advertisment

ਮਸ਼ਹੂਰ ਗੀਤਕਾਰ ਸ਼ਹਿਬਾਜ਼ ਦੀ ਸੜਕ ਹਾਦਸੇ ਵਿੱਚ ਹੋਈ ਮੌਤ, ਪੰਜਾਬੀ ਗਾਇਕ ਨਛੱਤਰ ਗਿੱਲ ਨੇ ਦੁੱਖ ਦਾ ਕੀਤਾ ਪ੍ਰਗਟਾਵਾ

author-image
By Rupinder Kaler
New Update
ਮਸ਼ਹੂਰ ਗੀਤਕਾਰ ਸ਼ਹਿਬਾਜ਼ ਦੀ ਸੜਕ ਹਾਦਸੇ ਵਿੱਚ ਹੋਈ ਮੌਤ, ਪੰਜਾਬੀ ਗਾਇਕ ਨਛੱਤਰ ਗਿੱਲ ਨੇ ਦੁੱਖ ਦਾ ਕੀਤਾ ਪ੍ਰਗਟਾਵਾ
Advertisment
ਪੰਜਾਬੀ ਇੰਡਸਟਰੀ ਤੋਂ ਬੁਰੀ ਖ਼ਬਰ ਆਈ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸ਼ਹਿਬਾਜ਼ (Shehbaz) ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਹੈ । ਹਾਦਸੇ ਦੀ ਗੱਲ ਕੀਤੀ ਜਾਵੇ ਤਾਂ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸ਼ਹਿਬਾਜ਼ (Shehbaz)  ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਕਿ ਅਚਾਨਕ ਪਿੱਛੋਂ ਆਈ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ । ਇਹ ਹਾਦਸਾ ਬਰਨਾਲਾ ਸ਼ਹਿਰ ਦੇ ਕੋਲ ਵਾਪਰਿਆ ਹੈ । ਸ਼ਹਿਬਾਜ਼ (Shehbaz)  ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਗਾਇਕ ਨਛੱਤਰ ਗਿੱਲ (Nachhattar Gill) ਨੇ ਉਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਗਾਏ ਹਨ । publive-image ਹੋਰ ਪੜ੍ਹੋ :
Advertisment
ਇਸ ਪੁਰਾਣੀ ਤਸਵੀਰ ‘ਚ ਪੰਜਾਬੀ ਸੂਟ ‘ਚ ਨਜ਼ਰ ਆ ਰਹੀ ਟੀਵੀ ਤੇ ਬਾਲੀਵੁੱਡ ਅਦਾਕਾਰਾ ਨੂੰ ਕੀ ਤੁਸੀਂ ਪਹਿਚਾਣਿਆ? ਪੰਜਾਬੀ ਪਰਿਵਾਰ ਨਾਲ ਰੱਖਦੀ ਹੈ ਸੰਬੰਧ publive-image ਉਹਨਾਂ ਦੇ ਮਸ਼ਹੂਰ ਗੀਤਾਂ ਵਿੱਚ ਨੈਣ ਨੈਣਾਂ ਨਾ ਮਿਲਾ, ਜਾਨ ਤੋਂ ਪਿਆਰਿਆ, ਮੈਂ ਤਾਜ਼ ਬਣਾਵਾਂ ਕੀਹਦੇ ਲਈ, ਮੇਰੀ ਮੁਮਤਾਜ ਬੇਵਫ਼ਾ ਏ ਅਤੇ ਹੋਰ ਬਹੁਤ ਸਾਰੇ ਗੀਤ ਹਨ, ਜਿਹੜੇ ਉਹਨਾਂ ਨੇ ਪੰਜਾਬੀ ਗਾਇਕਾਂ ਨੂੰ ਦੇ ਕੇ ਉਹਨਾਂ ਨੂੰ ਹਿੱਟ ਬਣਾਇਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਨਾਮ ਗਾਮਾ ਅਤੇ ਸ਼ਹਿਬਾਜ਼ ਦੋ ਸਕੇ ਭਰਾ ਸਨ ਅਤੇ ਦੋਵੇਂ ਹੀ ਗੀਤਕਾਰ ਸਨ। ਨਛੱਤਰ ਗਿੱਲ (Nachhattar Gill) ਨੇ ਉਹਨਾਂ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਲਿਖਿਆ ‘ਬਹੁਤ ਦੁੱਖ ਭਰੀ ਖਬਰ ਕਲਮ ਦਾ ਧਨੀ ਪਿਆਰਾ ਵੀਰ ਸ਼ਹਿਬਾਜ਼ (Shehbaz)  ਇੱਕ ਸੜਕ ਹਾਦਸੇ ’ਚ ਸਾਥੋਂ ਹਮੇਸ਼ਾ ਲਈ ਵਿੱਛੜ ਗਿਆ। ਬਹੁਤ ਸਾਰੇ ਗੀਤ ਅਸੀਂ ਸੰਗੀਤਕ ਸਫਰ ਦੌਰਾਨ ਇਕੱਠਿਆਂ ਬਣਾਏ। ਸਾਡੀ ਗੱਲ ਹੋਰ, ਨੈਣ ਨੈਣਾਂ ਨਾਲ, ਜਾਨ ਤੋਂ ਪਿਆਰਿਆ ਤੇ ਹੋਰ ਬਹੁਤ ਸਾਰੇ । ਉਸਦੇ ਲਿਖੇ ਗੀਤਾਂ ਦੀ ਉਮਰ ਬਹੁਤ ਲੰਮੀ ਹੈ ਪਰ ਉਸਦੀ ਆਪਣੀ ਉਮਰ ਵਾਹਿਗੁਰੂ ਨੇ ਪਤਾ ਨਹੀਂ ਏਨੀ ਛੋਟੀ ਕਿਉਂ ਲਿਖੀ। ਵਾਹਿਗੁਰੂ ਜੀ ਵੀਰ ਦੀ ਰੂਹ ਨੂੰ ਆਪਣੇਂ ਚਰਨਾਂ ’ਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ’।
Advertisment

Stay updated with the latest news headlines.

Follow us:
Advertisment
Advertisment
Latest Stories
Advertisment