ਮਸ਼ਹੂਰ ਮਾਡਲ ਦੀ ਮਿਸਰ ਦੀ ਯਾਤਰਾ ਦੌਰਾਨ ਕਾਰਡਿਕ ਅਰੈਸਟ ਕਾਰਨ ਮੌਤ

written by Shaminder | September 24, 2021

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਇੱਕ ਹੋਰ ਅਦਾਕਾਰ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ । ਜੀ ਹਾਂ ਅਦਾਕਾਰ ਅਤੇ ਮਾਡਲ ਜਗਨੂਰ ਅਨੇਜਾ  (Jagnoor Aneja ) ਦਾ ਦਿਹਾਂਤ ਹੋ ਗਿਆ ਹੈ । ਜਗਨੂਰ ਮਿਸਰ ‘ਚ ਘੁੰਮਣ ਗਏ ਹੋਏ ਸਨ । ਜਿੱਥੇ ਕਾਰਡਿਕ ਅਰੈਸਟ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ।

 

Jagnoor -min Image From Instagram

ਹੋਰ ਪੜ੍ਹੋ : ਪੂਰੀ ਦੁਨੀਆ ਮੰਨਦੀ ਹੈ ਸਿੱਖ ਕੌਮ ਦੀ ਬਹਾਦਰੀ ਦਾ ਲੋਹਾ, ਇਸ ਦੇਸ਼ ਨੇ ਡਾਲਰਾਂ ’ਤੇ ਛਾਪੀ ਸਰਦਾਰ ਦੀ ਤਸਵੀਰ

ਜਗਨੂਰ ਮਿਸਰ ਤੋਂ ਆਪਣੀਆਂ ਤਸਵੀਰਾਂ ਲਗਾਤਾਰ ਸ਼ੇਅਰ ਕਰ ਰਹੇ ਸਨ, ਪਰ ਇਸੇ ਦੌਰਾਨ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ । ਪਰ ਇਸੇ ਦੌਰਾਨ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਇਹ ਖ਼ਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ।

jagnoor,, -min Image From Instagram

ਕਿਉਂਕਿ ਕਿਸੇ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਘੁੰਮਣ ਗਏ ਜਗਨੂਰ ਨਾਲ ਇਸ ਤਰ੍ਹਾਂ ਹੋਵੇਗਾ । ਕਿਉਂਕਿ ਜਗਨੂਰ ਮਿਸਰ ਸੈਰ ਸਪਾਟੇ ਲਈ ਗਏ ਸਨ ।ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਜਗਨੂਰ ਨੇ ਦੋ ਦਿਨ ਪਹਿਲਾਂ ਹੀ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਸੀ । ਜਿਸ ‘ਚ ਉਹ ਮਿਸਰ ‘ਚ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਸਨ । ਜਗਨੂਰ ਇੱਕ ਮਸ਼ਹੂਰ ਮਾਡਲ ਸਨ, ਉਹ ਟੀਵੀ ਦੇ ਰਿਆਲਟੀ ਸ਼ੋਅ ਐਮ ਟੀਵੀ ਲਵ ਸਕੂਲ ਦੇ ਪ੍ਰਤੀਭਾਗੀ ਵੀ ਰਹਿ ਚੁੱਕੇ ਸਨ ।

 

You may also like