ਨਹੀਂ ਰਹੇ ਪਾਕਿਸਤਾਨ ਦੇ ਮਸ਼ਹੂਰ ਟੀਵੀ ਹੋਸਟ ਆਮਿਰ ਲਿਆਕਤ, ਕਈ ਮੀਮਜ਼ ‘ਚ ਆਉਂਦੇ ਸੀ ਨਜ਼ਰ

written by Lajwinder kaur | June 09, 2022

Pakistani TV host Aamir Liaquat Hussain dead: ਪਾਕਿਸਤਾਨੀ ਸੰਸਦ ਮੈਂਬਰ ਅਤੇ ਟੀਵੀ ਹੋਸਟ ਆਮਿਰ ਲਿਆਕਤ ਹੁਸੈਨ ਦੀ ਮੌਤ ਹੋ ਗਈ ਹੈ। ਆਮਿਰ ਲਿਆਕਤ ਆਪਣੇ ਘਰ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਭੇਜ ਦਿੱਤਾ ਗਿਆ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਿਆਕਤ ਦੀ ਹਾਲਤ ਤੜਕੇ ਵਿਗੜ ਗਈ ਜਿਸ ਤੋਂ ਬਾਅਦ ਉਸਨੂੰ ਆਗਾ ਖਾਨ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

Pakistani TV host Aamir Liaquat Hussain dead Image Source: Twitter

ਹੋਰ ਪੜ੍ਹੋ : ਦੁਨੀਆ ਦੇ ਸਾਹਮਣੇ ਪ੍ਰੇਮਿਕਾ ਨੂੰ ਕਰਨ ਜਾ ਰਿਹਾ ਸੀ ਵਿਆਹ ਲਈ ਪ੍ਰਪੋਜ਼, ਪਰ ਇਸ ਵਿਅਕਤੀ ਦੀ ਐਂਟਰੀ ਨੇ ਕਰਤਾ ਸਾਰਾ ਮਜ਼ਾ ਕਿਰਕਿਰਾ

Pakistani TV host Aamir Liaquat Hussain dead Image Source: Twitter

ਦੱਸ ਦਈਏ ਆਮਿਰ ਲਿਆਕਤ ਸੋਸ਼ਲ ਮੀਡੀਆ ਉੱਤੇ ਬਣੇ ਰਹਿੰਦੇ ਸਨ। ਉਨ੍ਹਾਂ ਦੇ ਕਈ ਡਾਇਲਾਗਜ ਜਿਨ੍ਹਾਂ ਦੀ ਵਰਤੋਂ ਕਈ ਮੀਮਜ਼ ਵਿੱਚ ਕੀਤੀ ਜਾਂਦੀਆਂ ਸਨ। ਜਿਸ ਕਰਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ।

Pakistani TV host Aamir Liaquat Hussain dead Image Source: Twitter

ਆਮਿਰ ਲਿਆਕਤ ਤੀਸਰੇ ਵਿਆਹ ਅਤੇ ਤਲਾਕ ਨੂੰ ਲੈ ਕੇ ਕਾਫੀ ਚਰਚਾ 'ਚ ਸਨ। ਪਾਕਿਸਤਾਨੀ ਮੀਡੀਆ ਮੁਤਾਬਕ ਆਮਿਰ ਲਿਆਕਤ ਹੁਸੈਨ ਨੂੰ ਕਰਾਚੀ ਸਥਿਤ ਆਪਣੇ ਘਰ 'ਚ ਮ੍ਰਿਤਕ ਪਾਇਆ ਗਿਆ। ਇਮਰਾਨ ਖ਼ਾਨ ਦੀ ਪਾਰਟੀ ਤੋਂ ਸੰਸਦ ਮੈਂਬਰ ਬਣੇ ਆਮਿਰ ਲਿਆਕਤ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਬਣਨ ਤੋਂ ਬਾਅਦ ਪੀਟੀਆਈ ਨੇਤਾ ਤੋਂ ਵੱਖ ਹੋ ਗਏ ਸਨ। ਆਮਿਰ ਲਿਆਕਤ ਹੁਸੈਨ 49 ਸਾਲ ਦੇ ਸਨ। ਟੀਵੀ 'ਤੇ ਉਹਨਾਂ ਦੇ ਸ਼ੋਅ ਬਹੁਤ ਮਸ਼ਹੂਰ ਹੋਏ ਸਨ।

ਹੋਰ ਪੜ੍ਹੋ : ਹਸਪਤਾਲ 'ਚ ਭਰਤੀ ਹੋਣ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਧਰਮਿੰਦਰ ਦਾ ਕਰਾਰਾ ਜਵਾਬ! ਕਿਹਾ- 'ਮੈਂ ਚੁੱਪ ਹਾਂ, ਬਿਮਾਰ ਨਹੀਂ'

You may also like