ਅਣਮੋਲ ਗਗਨ ਮਾਨ ਨੇ ਦਿੱਤੀ ਪੰਜਾਬਣਾਂ ਨੂੰ ਮਜ਼ਬੂਤ ਬਣਨ ਦੀ ਸਲਾਹ 

Written by  Shaminder   |  August 28th 2018 05:42 AM  |  Updated: August 28th 2018 05:42 AM

ਅਣਮੋਲ ਗਗਨ ਮਾਨ ਨੇ ਦਿੱਤੀ ਪੰਜਾਬਣਾਂ ਨੂੰ ਮਜ਼ਬੂਤ ਬਣਨ ਦੀ ਸਲਾਹ 

ਅਣਮੋਲ ਗਗਨ ਮਾਨ Anmol Gagan Maan ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।ਜਿਸ 'ਚ ਇੱਕ ਬੱਚੀ ਜਿਮ 'ਚ ਕਸਰਤ ਕਰਦੀ ਨਜ਼ਰ ਆ ਰਹੀ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਹੱਥਾਂ 'ਚ ਡੰਬਲ ਫੜ ਕੇ ਜਿਮ 'ਚ ਆਪਣਾ ਪਸੀਨਾ ਵਹਾ ਰਹੀ ਹੈ । ਅਣਮੋਲ ਗਗਨ ਮਾਣ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਇਹ ਪਾਪਾ ਦੀ ਕੁਈਨ ਹੈ ਅਤੇ ਸਾਡੇ ਸਭ ਲਈ ਪ੍ਰੇਰਣਾਸਰੋਤ ਹੈ।

https://www.instagram.com/p/BmsgiUsg5RH/?hl=en&taken-by=anmolgaganmaanofficial

ਇਸ ਵੀਡਿਓ ਨੂੰ ਸਾਂਝਾ ਕਰਨ ਦੇ ਨਾਲ-ਨਾਲ ਅਣਮੋਲ ਗਗਨ ਮਾਨ ਨੇ ਸਮਾਜ 'ਚ ਕੁੜ੍ਹੀਆਂ ਨੂੰ ਆਤਮ ਰੱਖਿਆ ਲਈ ਮਜਬੂਤ ਬਣਨ ਦੀ ਸਲਾਹ ਵੀ ਦਿੱਤੀ ਹੈ ।ਉਸ ਨੇ ਕੁੜ੍ਹੀਆਂ ਨੂੰ ਖੇਡ ਦੇ ਮੈਦਾਨ 'ਚ ਆਪਣੇ ਜੌਹਰ ਵਿਖਾਉਣ ਅਤੇ ਜਿਮ 'ਚ ਕਸਰਤ ਕਰਕੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਵੀ ਕਿਹਾ ਹੈ । ਅਣਮੋਲ ਗਗਨ ਮਾਨ ਖੁਦ ਵੀ ਆਪਣੀ ਸਿਹਤ ਅਤੇ ਫਿਟਨੈਂੱਸ ਨੂੰ ਲੈ ਕੇ ਬਹੁਤ ਹੀ ਜਾਗਰੂਕ ਰਹਿੰਦੀ ਹੈ । ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ Song ਦਿੱਤੇ ।

anmol gagan maan

ਮਾਲਵੇ ਦੀ ਇਹ ਜੱਟੀ ਬੁਲੰਦ ਅਤੇ ਬਹੁਤ ਹੀ ਸੁਰੀਲੀ ਅਵਾਜ਼ ਦੀ ਮਾਲਕ ਹੈ । ਉਸ ਨੇ ਹੁਣ ਤੱਕ ਕਈ ਹਿੱਟ ਗੀਤ ਗਾਏ ਨੇ । ਜੋ ਸਰੋਤਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਗਏ ਨੇ । ਉਨ੍ਹਾਂ ਵਿੱਚੋਂ ਹੀ ਇੱਕ ਹੈ 'ਸਿੱਧੇ ਸਾਦੇ ਪੈਂਡੂ ਜੱਟ ਨੇ ਅੱਤ ਕਰਵਾ ਤੀ','ਕਹਿੰਦਾ ਜੀ ਅਸੀਂ ਇੱਕ ਗੱਲ ਕਹਿਣੀ ਆ' ,'ਕੁੜ੍ਹੀ ਮੈਂ ਪਟੋਲੇ ਵਰਗੀ' ਸਣੇ ਕਈ ਹਿੱਟ ਗੀਤ ਦਿੱਤੇ ਨੇ ।ਇਨ੍ਹਾਂ ਵੀਡਿਓ  'ਚ ਅਣਮੋਲ ਗਗਨ ਮਾਨ ਬਹੁਤ ਹੀ ਖੂਬਸੂਰਤ ਦਿਖਾਈ ਦਿੰਦੀ ਹੈ । ਇਹ ਉਨ੍ਹਾਂ ਦੀ ਫਿਟਨੈੱਸ ਦਾ ਹੀ ਨਤੀਜਾ ਹੈ। ਸੋ ਇਸੇ ਕਰਕੇ ਅਣਮੋਲ ਗਗਨ ਮਾਨ ਕੁੜ੍ਹੀਆਂ ਨੂੰ ਫਿੱਟ ਰਹਿਣ ਲਈ ਜਿਮ ਜਾਣ ਦੀ ਸਲਾਹ ਦੇ ਰਹੀ ਹੈ ।

anmol gagan maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network