ਜਦੋਂ ਰੋਡ 'ਤੇ ਬੈਠ ਕੇ ਹੀ  ਪ੍ਰਸਿੱਧ ਗਾਇਕ ਬੱਬੂ ਮਾਨ ਕਰਨ ਲੱਗ ਪਏ ਡਿਨਰ ! 

Written by  Shaminder   |  August 29th 2018 10:30 AM  |  Updated: August 29th 2018 10:30 AM

ਜਦੋਂ ਰੋਡ 'ਤੇ ਬੈਠ ਕੇ ਹੀ  ਪ੍ਰਸਿੱਧ ਗਾਇਕ ਬੱਬੂ ਮਾਨ ਕਰਨ ਲੱਗ ਪਏ ਡਿਨਰ ! 

ਬੱਬੂ ਮਾਨ Babbu Maan ਆਪਣੇ ਦੇਸੀ ਅੰਦਾਜ਼ ਲਈ ਜਾਣੇ ਜਾਂਦੇ ਨੇ । 'ਪਿੰਡ ਪਹਿਰਾ ਲੱਗਦਾ' ਤੋਂ ਲੋਕਪ੍ਰਿਯਤਾ ਹਾਸਲ ਕਰਨ ਵਾਲੇ ਬੱਬੂ ਮਾਨ ਨੇ ਆਪਣੇ ਗੀਤਾਂ Song  ਦੇ ਜ਼ਰੀਏ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ । ਬੱਬੂ ਮਾਨ ਅਜਿਹੇ ਗਾਇਕ ਨੇ ਜਿਨ੍ਹਾਂ ਦੇ ਸੋਚਣ ਦਾ ਅੰਦਾਜ਼ ਬਿਲਕੁਲ ਵੱਖਰਾ ਹੈ । ਬੱਬੂ ਮਾਨ ਦਾ ਜਿੱਥੇ ਆਪਣੇ ਗੀਤਾਂ 'ਚ ਦੇਸੀ ਅੰਦਾਜ਼ ਵੇਖਣ ਨੂੰ ਮਿਲਦਾ ਹੈ ।ਰੀਲ ਲਾਈਫ 'ਚ ਜਿੰਨੇ ਦੇਸੀ ਉਹ ਦਿਖਾਈ ਦਿੰਦੇ ਨੇ ਅਸਲ ਜ਼ਿੰਦਗੀ 'ਚ ਵੀ ਬੱਬੂ ਮਾਨ ਓਨੇ ਹੀ ਦੇਸੀ ਨੇ ।

https://www.instagram.com/p/BnDl2KjhqQ2/?hl=en&taken-by=thebabbumaan9

 

ਬੱਬੂ ਮਾਨ ਏਨੀਂ ਦਿਨੀਂ ਆਪਣੇ ਵਿਦੇਸ਼ ਟੂਰ 'ਤੇ ਹਨ । ਉੱਥੇ ਉਹ ਵੱਖ-ਵੱਖ ਸ਼ਹਿਰਾਂ 'ਚ ਪਰਫਾਰਮੈਂਸ ਦੇਣਗੇ ਅਤੇ ਬੱਬੂ ਮਾਨ ਦਾ ਦੇਸੀ ਅੰਦਾਜ਼ ਵਿਦੇਸ਼ 'ਚ ਵੀ ਵੇਖਣ ਨੂੰ ਉਦੋਂ ਮਿਲਿਆ ਜਦੋਂ ਉਹ ਰਾਤ ਦਾ ਖਾਣਾ ਖਾਣ ਲਈ ਅਮਰੀਕਾ ਦੇ ਕਿਸੇ ਰੇਸਤਰਾਂ 'ਚ ਪਹੁੰਚੇ । ਪਰ ਉੱਥੇ ਬੱਬੂ ਮਾਨ ਰੇਸਤਰਾਂ 'ਚ ਜਾਣ ਦੀ ਬਜਾਏ ਉਨ੍ਹਾਂ ਨੇ ਆਪਣਾ ਖਾਣਾ ਧਰਤੀ 'ਤੇ ਬੈਠ ਕੇ ਖਾਣ ਲੱਗ ਪਏ । ਇਸੇ ਦੌਰਾਨ ਉਨ੍ਹਾਂ ਦਾ ਇਹ ਵੀਡਿਓ ਉਨ੍ਹਾਂ ਦੇ ਨਾਲ ਗਏ ਕੁਝ ਦੋਸਤਾਂ ਨੇ ਬਣਾ ਲਿਆ ।

ਜਦੋਂ ਉਨ੍ਹਾਂ ਨਾਲ ਗਏ ਉਨ੍ਹਾਂ ਦੇ ਦੋਸਤ ਵੀਡਿਓ ਬਨਾਉਣ ਲੱਗੇ ਤਾਂ ਬੱਬੂ ਮਾਨ ਨੇ ਮਜ਼ਾਕ ਦੇ ਲਹਿਜ਼ੇ 'ਚ ਉਨ੍ਹਾਂ ਨੂੰ ਕਿਹਾ ਕਿ ਵੀਡਿਓ ਬਨਾਉਣ ਦੀ ਖੁਰਕ ਹੁੰਦੀ ਹੈ ।ਉਨ੍ਹਾਂ ਨੇ ਕਿਹਾ ਕਿ ਡਿਨਰ ਆਨ ਫਲੌਰ ਇਨ ਅਮਰੀਕਾ ।ਉਨ੍ਹਾਂ ਨੇ ਆਪਣਾ ਖਾਣਾ ਖਾਣ ਲਈ ਪਿੰਡ ਵਾਲਿਆਂ ਨੂੰ ਵੀ ਪੇਸ਼ਕਸ਼ ਕੀਤੀ । ਬੱਬੂ ਮਾਨ ਦੇ ਇਸ ਵੀਡਿਓ ਨੂੰ ਕਈ ਲੋਕ ਵੇਖ ਚੁੱਕੇ ਨੇ ਅਤੇ ਕਈ ਲੋਕਾਂ ਨੇ ਇਸ 'ਤੇ ਕਮੈਂਟ ਵੀ ਕੀਤੇ ਨੇ ।

Babbu Maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network