Advertisment

ਆਪਣੇ ਜਨਮ ਦਿਨ 'ਤੇ ਗੁਰਦਾਸ ਮਾਨ ਦੱਸ ਰਹੇ 'ਗੱਲ ਮਤਲਬ ਦੀ ',ਵੇਖੋ ਵੀਡਿਓ 

author-image
By Shaminder
New Update
ਆਪਣੇ ਜਨਮ ਦਿਨ 'ਤੇ ਗੁਰਦਾਸ ਮਾਨ ਦੱਸ ਰਹੇ 'ਗੱਲ ਮਤਲਬ ਦੀ ',ਵੇਖੋ ਵੀਡਿਓ 
Advertisment
ਪੰਜਾਬ ਦੀ ਸ਼ਾਨ ਗੁਰਦਾਸ ਮਾਨ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦਾ ਜਨਮ 4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਰ ਜਿਲ੍ਹੇ ਵਿੱਚ ਸਥਿਤ ਗਿੱਦੜਬਾਹਾ ਨਾਮ ਦੇ ਕਸਬੇ ਵਿੱਚ ਪੈਦਾ ਹੋਏ  ਮਸ਼ਹੂਰ ਪੰਜਾਬੀ ਸਿੰਗਰ ਗੁਰਦਾਸ ਮਾਨ ਅੱਜ 62 ਸਾਲ ਦੇ ਹੋ ਗਏ ਹਨ।ਗੁਰਦਾਸ ਮਾਨ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਅਤੇ ਐਕਟਰ ਹਨ।ਪੰਜਾਬੀ ਗਾਇਕੀ ਦੇ ਸਮਰਾਟ ਇਸ ਗਾਇਕ ਨੇ ਪੰਜਾਬ ਦੇ ਸੱਭਿਆਚਾਰ ਅਤੇ ਸ਼ਾਨਾਮੱਤੀ ਇਤਿਹਾਸ ਨੂੰ ਆਪਣੇ ਗੀਤਾਂ ਰਾਹੀਂ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾਇਆ ।ਗੁਰਦਾਸ ਮਾਨ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੂੰ ਕਿਸੇ ਸੂਬੇ ਦੀਆਂ ਸਰਹੱਦਾਂ ਵੀ ਕਦੇ ਬੰਨ ਕੇ ਨਹੀਂ ਰੱਖ ਸਕੀਆਂ । ਹੋਰ ਵੇਖੋ :ਜਿਮ ਵਿੱਚ ਇੱਕ ਘੰਟੇ ਦੇ ਹਜ਼ਾਰਾਂ ਰੁਪਏ ਦਿੰਦੀ ਹੈ ਇਹ ਸਟਾਰ, ਫੀਸ ਜਾਣਕੇ ਹੋ ਜਾਓਗੇ ਹੈਰਾਨ
Advertisment
ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਸਿਰਫ ਪੰਜਾਬ ਹੀ ਨਹੀਂ ਹੋਰਨਾਂ ਸੂਬਿਆਂ 'ਚ ਵੀ ਓਨੀ ਹੀ ਮਕਬੂਲੀਅਤ ਹਾਸਲ ਹੈ ਜਿੰਨੀ ਕਿ ਪੰਜਾਬ 'ਚ ।ਇਹੀ ਨਹੀਂ ਵਿਸ਼ਵ ਪੱਧਰ 'ਤੇ ਵੀ ਗੁਰਦਾਸ ਮਾਨ ਇੱਕ ਮੰਨੀ ਪ੍ਰਮੰਨੀ ਸ਼ਖਸੀਅਤ ਹਨ । ਇਹੀ ਕਾਰਨ ਹੈ ਕਿ ਸਤੰਬਰ ੨੦੧੦ ਵਿੱਚ ਬ੍ਰਿਟੇਨ ਦੇ ਵੋਲਵਜਰਹੈਮਟਨ ਯੂਨੀਵਰਸਿਟੀ ਨੇ ਗੁਰਦਾਸ ਮਾਨ ਨੂੰ ਵਿਸ਼ਵ ਸੰਗੀਤ ਵਿੱਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ । ਹੋਰ ਵੇਖੋ :ਅੱਜਕੱਲ੍ਹ ਦੀਆਂ ਐਕਟਰੈੱਸਾਂ ਲਈ ਪੀਂਘ ਝੂਟਣਾ ਵੀ ਹੈ ਵੱਡਾ ਚੈਲੇਂਜ ,ਪੀਂਘ ਝੂਟਣ ਲੱਗਿਆਂ ਨਿਕਲੀਆਂ ਚੀਕਾਂ,ਵੇਖੋ ਵੀਡਿਓ evergreen song sadi rail gaddi ayi evergreen song sadi rail gaddi ayi ਗੁਰਦਾਸ ਮਾਨ ਦੀਆਂ ਪ੍ਰਾਪਤੀਆਂ  ਦੀ ਗੱਲ ਕੀਤੀ ਜਾਵੇ ਤਾਂ ੧੪ ਦਸੰਬਰ ੨੦੧੨ ਨੂੰ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ੩੬ਵੇਂ ਦੀਕਸ਼ਾਂਤ ਸਮਾਰੋਹ ਵਿੱਚ ਗਵਰਨਰ ਨੇ ਡਾਕਟਰੇਟ ਆਫ ਲਿਟਰੇਚਰ ਦੀ ਮਾਨ ਉਪਾਧੀ ਨਾਲ ਸਨਮਾਨਿਤ ਕੀਤਾ ਸੀ। ਦਰਅਸਲ, ੧੯੮੦ ਵਿੱਚ ਆਪਣੇ ਗੀਤ ਦਿਲ ਦਾ ਮਾਮਲਾ ਹੈ ਦੇ ਨਾਲ ਗੁਰਦਾਸ ਮਾਨ ਨੈਸ਼ਨਲ ਫੇਮ ਬਣਕੇ ਉੱਭਰੇ।
Advertisment
gurdas maan के लिए इमेज परिणाम ਉਸ ਸਮੇਂ ਤੋਂ ਬਾਅਦ ਅੱਜ ਤੱਕ ਗੁਰਦਾਸ ਮਾਨ ਪੰਜਾਬੀਆਂ ਦੇ ਪਸੰਦੀਦਾ ਕਲਾਕਾਰ ਬਣ ਗਏ ਹਨ।ਇੱਕ ਹੋਰ ਚੀਜ ਜੋ ਗੁਰਦਾਸ ਨੂੰ ਬਾਕੀ ਕਲਾਕਰਾਂ ਤੋਂ ਵੱਖ ਕਰਦੀ ਹੈ, ਉਹ ਹੈ ਕਿ ਉਨ੍ਹਾਂ ਨੇ ਹਮੇਸ਼ਾ ਆਪਣੇ ਪੰਜਾਬੀ ਗਾਣਿਆਂ ਦੇ ਮਾਧਿਅਮ ਨਾਲ ਪੰਜਾਬੀ ਸਮਾਜ ਵਿੱਚ ਬੁਰਾਈਆਂ ਨੂੰ ਨਿਸ਼ਾਨਾ ਬਣਾਇਆ ਹੈ।ਗੁਰਦਾਸ ਮਾਨ ਨੂੰ ਖੇਡਣ ਦਾ ਸ਼ੌਕ ਵੀ ਰਿਹਾ ਹੈ ਅਤੇ ਉਨ੍ਹਾਂ ਨੇ ਜੂਡੋ ਵਿੱਚ ਬਲੈਕ ਬੇਲਟ ਵੀ ਜਿੱਤੀ ਹੈ। Bohemia meets Gurdas maan ਗੁਰਦਾਸ ਮਾਨ ਨੂੰ ਬਤੌਰ ਬੈਸਟ ਪਲੇ ਬੈਕ ਸਿੰਗਰ ਨੈਸ਼ਨਲ ਫਿਲਮ ਅਵਾਰਡ ਵੀ ਮਿਲ ਚੁੱਕਿਆ ਹੈ। ੧੯੮੦ ਅਤੇ ੧੯੯੦ ਵਿੱਚ ਆਪਣੇ ਗਾਣਿਆਂ ਅਤੇ ਉਸਦੇ ਬਾਅਦ ਆਪਣੀ ਫਿਲਮਾਂ ਦੇ ਮਾਧਿਅਮ ਨਾਲ ਪੰਜਾਬ ਵਿੱਚ ਪੁਲਿਸ ਜ਼ੁਲਮ ਨੂੰ ਪਰਗਟ ਕਰਨ ਵਾਲੇ ਗੁਰਦਾਸ ਮਾਨ ਪਹਿਲੇ ਕਲਾਕਾਰ ਨੇ। ੯ ਜਨਵਰੀ ੨੦੦੧ ਨੂੰ ਇੱਕ ਭਿਆਨਕ ਹਾਦਸੇ ਵਿੱਚ ਮਾਨ ਮਾਨ -ਬਾਲ ਬਚੇ ,ਪਰ ਹਾਦਸੇ ਵਿੱਚ ਉਨ੍ਹਾਂ ਦੇ ਡਰਾਇਵਰ ਤੇਜਪਾਲ ਦੀ ਮੌਤ ਹੋ ਗਈ। publive-image ਉਹ ਉਸਨੂੰ ਆਪਣਾ ਚੰਗਾ ਦੋਸਤ ਵੀ ਮੰਨਦੇ ਸਨ,ਉਸਨੂੰ ਸਮਰਪਿਤ ਕਰਦੇ ਹੋਏ ਉਨ੍ਹਾਂ ਨੇ ਇੱਕ ਗਾਣਾ ਵੀ ਲਿਖਿਆ ਅਤੇ ਗਾਇਆ। ਇਹ ਗਾਣਾ ਸੀ ਬੈਠੀ ਸਾਡੇ ਨਾਲ ਸਵਾਰੀ ਉੱਤਰ ਗਈ।ਸੋ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਲੱਖ ਲੱਖ ਮੁਬਾਰਕਾਂ । ਉਹ ਇੰਝ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ , ਇਹੀ ਸਾਡੀ ਅਰਦਾਸ ਹੈ । gurdas maan के लिए इमेज परिणाम
Advertisment

Stay updated with the latest news headlines.

Follow us:
Advertisment
Advertisment
Latest Stories
Advertisment