ਜੈਜ਼ੀ ਬੀ ਨੇ ਆਪਣੇ ਅਲੋਚਕਾਂ ਨੂੰ ਇਸ ਤਰ੍ਹਾਂ ਦਿੱਤਾ ਜਵਾਬ,ਬੂਟ ਭਾਵੇਂ 35 ਰੁਪਏ ਦੇ ਹੋਣ ਕੰਮ ਤਾਂ 35 ਕਰੋੜ ਦਾ ਕਰ ਗਏ

Written by  Shaminder   |  September 19th 2019 02:45 PM  |  Updated: September 19th 2019 02:45 PM

ਜੈਜ਼ੀ ਬੀ ਨੇ ਆਪਣੇ ਅਲੋਚਕਾਂ ਨੂੰ ਇਸ ਤਰ੍ਹਾਂ ਦਿੱਤਾ ਜਵਾਬ,ਬੂਟ ਭਾਵੇਂ 35 ਰੁਪਏ ਦੇ ਹੋਣ ਕੰਮ ਤਾਂ 35 ਕਰੋੜ ਦਾ ਕਰ ਗਏ

ਜੈਜ਼ੀ ਬੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਲਾਈਵ ਪਰਫਾਰਮੈਂਸ ਤੋਂ ਪਹਿਲਾਂ ਜੈਜ਼ੀ ਬੀ ਆਪਣੇ ਉਸ ਅਲੋਚਕ ਨੂੰ ਜਵਾਬ ਦੇ ਰਹੇ ਹਨ । ਦਰਅਸਲ ਜੈਜ਼ੀ ਬੀ ਇਸ ਵੀਡੀਓ 'ਚ ਕਹਿ ਰਹੇ ਨੇ ਕਿਸੇ ਅਲੋਚਕ ਨੇ ਕਿਹਾ ਸੀ ਕਿ ਜੈਜ਼ੀ ਬੀ ਦੇ ਜਿਹੜੇ ਬੂਟ ਆ ਨਾਂ ਉਹ ਸਿਰਫ਼ 35 ਡਾਲਰ ਦੇ ਹਨ । ਜੈਜ਼ੀ ਬੀ ਨੇ ਕਿਹਾ ਕਿ ਉਹ ਬੂਟ ਭਾਵੇਂ 35 ਡਾਲਰ ਦੇ ਹੋਣ ਜਾਂ ਫਿਰ 35 ਰੁਪਏ ਦੇ ਹੋਣ 35 ਕਰੋੜ ਦਾ ਕੰਮ ਤਾਂ ਕਰ ਗਏ ।

ਹੋਰ ਵੇਖੋ:Search ਜੈਜ਼ੀ ਬੀ ਜੈਜ਼ੀ ਬੀ ਤੇ ਬੋਹੇਮੀਆ ਲੈ ਕੇ ਆ ਰਹੇ ਨੇ ਇਕੱਠੇ ਗੀਤ, ਗਾਣੇ ਦਾ ਵੀਡੀਓ ਹੋਇਆ ਵੱਡੇ ਪੱਧਰ ‘ਤੇ ਸ਼ੂਟ

https://www.instagram.com/p/B2gV7x8nrKo/

ਜੈਜ਼ੀ ਬੀ ਬੜੇ ਹੀ ਆਸਾਨ ਤਰੀਕੇ ਨਾਲ ਆਪਣੇ ਅਲੋਚਕਾਂ ਨੂੰ ਜਵਾਬ ਦਿੱਤਾ । ਦੱਸ ਦਈਏ ਕਿ ਜੈਜ਼ੀ ਬੀ ਦਾ ਗੀਤ ਪਿੱਛੇ ਜਿਹੇ ਆਇਆ ਸੀ 'ਜਿੰਨੇ 'ਚ ਤੂੰ ਬੱਲੀਏ ਨੀ ਸਾਰੀ ਸੱਜਦੀ ਓਨੇ 'ਚ ਤਾਂ ਮਿੱਤਰਾਂ ਦੇ ਬੂਟ ਆਉਂਦੇ ਆ' ਇਹ ਗਾਣਾ ਕਾਫੀ ਹਿੱਟ ਰਿਹਾ ਅਤੇ ਅੱਜ ਵੀ ਡੀਜੇ ਦੀ ਸ਼ਾਨ ਬਣਦਾ ਹੈ ।

jazzy b के लिए इमेज परिणाम

ਦੱਸ ਦਈਏ ਕਿ ਜੈਜ਼ੀ ਬੀ ਆਪਣੇ ਸਟਾਈਲ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਨੇ ਅਤੇ ਕਈ ਵਾਰ ਉਨ੍ਹਾਂ ਦੇ ਅਲੋਚਕਾਂ ਵੱਲੋਂ ਉਨ੍ਹਾਂ ਦੇ ਸਟਾਈਲ ਨੂੰ ਲੈ ਕੇ ਨੁਕਤਾਚੀਨੀ ਵੀ ਕੀਤੀ ਜਾਂਦੀ ਹੈ ਜਿਸ ਦਾ ਜਵਾਬ ਜੈਜ਼ੀ ਬੀ ਅਕਸਰ ਆਪਣੇ ਅੰਦਾਜ਼ 'ਚ ਦਿੰਦੇ ਨਜ਼ਰ ਆ ਜਾਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network