ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰ ਰਹੀ ਕੌਰ ਬੀ ,ਵੀਡਿਓ ਇੰਸਟਾਗ੍ਰਾਮ 'ਤੇ ਕੀਤਾ ਸਾਂਝਾ 

Written by  Shaminder   |  August 31st 2018 08:23 AM  |  Updated: August 31st 2018 08:23 AM

ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰ ਰਹੀ ਕੌਰ ਬੀ ,ਵੀਡਿਓ ਇੰਸਟਾਗ੍ਰਾਮ 'ਤੇ ਕੀਤਾ ਸਾਂਝਾ 

ਕੌਰ ਬੀ ਨੇ Kaur B ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ Videoਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਕੌਰ ਬੀ ਪੀਲੇ ਸੂਟ 'ਚ ਨਜ਼ਰ ਆ ਰਹੀ ਹੈ । ਇਸ ਸੂਟ 'ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ । ਆਪਣੀ ਡਰੈਸਿੰਗ ਸੈਂਸ ਲਈ ਜਾਣੀ ਜਾਣ ਵਾਲੀ ਕੌਰ ਬੀ ਜਿੱਥੇ ਸੂਟ 'ਚ ਜਿੱਥੇ ਕਹਿਰ ਢਾਹ ਰਹੀ ਹੈ ,ਉਥੇ ਹੀ ਗੁੱਤ 'ਚ ਗੁੰਦਿਆਂ ਪਰਾਂਦਾ ਉਨ੍ਹਾਂ ਦੇ ਸੁਹੱਪਣ ਨੂੰ ਚਾਰ ਚੰਨ ਲਗਾ ਰਿਹਾ ਹੈ ।

https://www.instagram.com/p/BnGl-9sBl1_/?hl=en&taken-by=kaurbmusic

ਇਸ ਵੀਡਿਓ 'ਚ ਉਹ ਨੁਸਰਤ ਫਤਿਹ ਅਲੀ ਖਾਨ ਦੇ ਗੀਤ 'ਮੇਰੇ ਰਸ਼ਕੇ ਕਰਮ' 'ਤੇ ਆਪਣੀ ਅਦਾ ਦਾ ਜਲਵਾ ਬਿਖੇਰ ਰਹੀ ਹੈ । ਕੌਰ ਬੀ ਨੇ ਸੂਟ ਦੇ ਨਾਲ ਹਾਈ ਹੀਲ ਪਾਈ ਹੋਈ ਹੈ ਅਤੇ ਉਹ ਗੀਤ 'ਮੇਰੇ ਰਸ਼ਕੇ ਕਰਮ' 'ਤੇ ਝੂਮ ਰਹੀ ਹੈ ।ਉਨ੍ਹਾਂ ਨੇ ਇਸ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ । ਇਸ ਵੀਡਿਓ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਪਸੰਦ ਕੀਤਾ ਹੈ ਅਤੇ ਕਈ ਲੋਕਾਂ ਨੇ ਕਮੈਂਟ ਵੀ ਕੀਤੇ ਨੇ ।

kaur b

ਕੌਰ ਬੀ ਅਜਿਹੀ ਗਾਇਕਾ ਹੈ ਜਿਸ ਦੇ ਫੇਸਬੁੱਕ ਅਤੇ ਟਵਿੱਟਰ ਵਰਗੇ ਪਲੇਟਫਾਰਮ ਤੇ ਲੱਖਾਂ ਦੀ ਗਿਣਤੀ 'ਚ ਪ੍ਰਸ਼ੰਸਕ ਨੇ।ਕੌਰ ਬੀ ਦਾ ਜਨਮ ਪਾਤੜਾਂ 'ਚ ਹੋਇਆ ਸੀ ਜੋ ਪਟਿਆਲਾ ਜ਼ਿਲ੍ਹੇ 'ਚ ਪੈਂਦਾ ਹੈ । ਉਨ੍ਹਾਂ ਦਾ ਅਸਲੀ ਨਾਂਅ ਬਲਜਿੰਦਰ ਕੌਰ ਹੈ ਅਤੇ ਉਨ੍ਹਾਂ ਨੂੰ ਕੌਰ ਬੀ ਨਾਂਅ ਰੱਖਣ ਦਾ ਸੁਝਾਅ ਗੀਤਕਾਰ ਬੰਟੀ ਬੈਂਸ ਨੇ ਦਿੱਤਾ ਸੀ । ਕੌਰ ਬੀ ਨੇ ਬੀਏ ਆਰਟਸ ਡਿਗਰੀ 'ਚ ਕੀਤੀ ਹੈ ਅਤੇ ਸਕੂਲ ਦੇ ਸਮੇਂ ਦੌਰਾਨਨ ਹੀ ਹਰ ਮੁਕਾਬਲੇ 'ਚ ਹਿੱਸਾ ਲੈਣ ਵਾਲੀ ਕੌਰ ਬੀ ਹੁਣ ਇੱਕ ਕਾਮਯਾਬ ਗਾਇਕਾ ਦੇ ਤੌਰ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਾਣੀ ਜਾਂਦੀ ਹੈ ।

kaur b


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network