ਜਨਮ ਦਿਨ 'ਤੇ ਜਾਣੋਂ ਕੁਲਵਿੰਦਰ ਕੈਲੀ ਨਾਲ ਇਸ ਤਰ੍ਹਾਂ ਹੋਈ ਸੀ ਗੁਰਲੇਜ਼ ਅਖਤਰ ਦੀ ਮੁਲਾਕਾਤ

written by Shaminder | January 15, 2020

ਕੁਲਵਿੰਦਰ ਕੈਲੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਵਿਆਹ ਬਾਰੇ ਦੱਸਾਂਗੇ।ਕੁਲਵਿੰਦਰ ਕੈਲੀ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਜਿਸ 'ਚ ਉਨ੍ਹਾਂ ਦਾ ਮਸ਼ਹੂਰ ਗੀਤ 'ਸੋਹਣੀਏ ਤੇਰੇ ਨਾਲ' ਕਾਫੀ ਮਸ਼ਹੂਰ ਗੀਤ ਹੈ । ਜਿਸ ਨੂੰ ਵਿਆਹ ਤੋਂ ਬਾਅਦ ਉਨ੍ਹਾਂ ਨੇ ਗੁਰਲੇਜ਼ ਅਖਤਰ ਨਾਲ ਵੀ ਗਾਇਆ ਸੀ । ਹੋਰ ਵੇਖੋ:ਵਾਇਸ ਆਫ਼ ਪੰਜਾਬ ਸੀਜ਼ਨ-10 ‘ਚ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਕਰਨਗੇ ਪਰਫਾਰਮ https://www.instagram.com/p/B7T2-1LF43j/ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਦੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਦੀ ਮੁਲਾਕਾਤ ਇੱਕ ਟੀਵੀ ਸ਼ੋਅ ਦੇ ਦੌਰਾਨ ਹੋਈ ਸੀ ।ਜਿਸ ਤੋਂ ਬਾਅਦ ਕੁਲਵਿੰਦਰ ਕੈਲੀ ਨੇ ਉਨ੍ਹਾਂ ਨਾਲ ਫੋਨ 'ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਇਹ ਦੋਸਤੀ ਕਦੋਂ ਪਿਆਰ 'ਚ ਬਦਲ ਗਈ ਦੋਵਾਂ ਨੂੰ ਪਤਾ ਹੀ ਨਹੀਂ ਲੱਗਿਆ ਅਤੇ ਦੋਨਾਂ ਨੇ ਵਿਆਹ ਕਰਵਾ ਲਿਆ । https://www.instagram.com/p/B7SuQpJFBkH/ ਇਸ ਦੌਰਾਨ ਦੋਨਾਂ ਦੇ ਪਰਿਵਾਰ ਵਾਲਿਆਂ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਜਤਾਇਆ ।ਕੁਲਵਿੰਦਰ  ਕੈਲੀ ਨੂੰ ਮਾਸਾਹਾਰੀ ਹਨ ਅਤੇ  ਨਾਨਵੇਜ 'ਚ ਉਨ੍ਹਾਂ ਨੂੰ ਤੰਦੂਰੀ ਚਿਕਨ,ਇਟਾਲੀਅਨ ਫੂਡ ਬੇਹੱਦ ਪਸੰਦ ਹੈ । ਦੋਵਾਂ ਦਾ ਇੱਕ ਪੁੱਤਰ ਹੈ ਜਿਸ ਦਾ ਨਾਂਅ  ਹੈ ਦਾਨਵੀਰ ਸਿੰਘ  29  ਦਸੰਬਰ ਨੂੰ ਦੋਹਾਂ ਦੇ ਵਿਆਹ ਦੀ ਐਨੀਵਰਸਰੀ ਆਉਂਦੀ ਹੈ ।ਦੱਸ ਦਈਏ ਕਿ ਅੱਜ ਗੁਰਲੇਜ਼ ਅਖਤਰ ਦੇ ਪਤੀ ਅਤੇ ਗਾਇਕ ਕੁਲਵਿੰਦਰ ਕੈਲੀ ਦੇ ਨਾਲ –ਨਾਲ ਗੁਰਲੇਜ਼ ਅਖਤਰ ਦੀ ਮਾਂ ਦਾ ਵੀ ਜਨਮ ਦਿਨ ਹੈ ਜਿਸ ਦੀ ਤਸਵੀਰ ਗੁਰਲੇਜ਼ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ।

0 Comments
0

You may also like