ਭੰਗੜਾ ਪਾਉਣ ਲਈ ਹੋ ਜਾਓ ਤਿਆਰ ,ਵਿਦੇਸ਼ 'ਚ ਧੂੜਾ ਪੱਟ ਰਹੇ ਨੇ ਰਣਜੀਤ ਬਾਵਾ, ਵੇਖੋ ਵੀਡਿਓ

Written by  Shaminder   |  August 30th 2018 11:48 AM  |  Updated: August 30th 2018 11:48 AM

ਭੰਗੜਾ ਪਾਉਣ ਲਈ ਹੋ ਜਾਓ ਤਿਆਰ ,ਵਿਦੇਸ਼ 'ਚ ਧੂੜਾ ਪੱਟ ਰਹੇ ਨੇ ਰਣਜੀਤ ਬਾਵਾ, ਵੇਖੋ ਵੀਡਿਓ

ਰਣਜੀਤ ਬਾਵਾ Ranjit Bawa  ਨੇ ਪੰਜਾਬੀ ਗਾਇਕੀ 'ਚ ਇੱਕ ਮੰਨਿਆ ਪ੍ਰਮੰਨਿਆ ਚਿਹਰਾ ਹੈ । ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਣ ਵਾਲੇ ਬਾਵਾ ਦੇ ਇਸੇ ਸ਼ੌਂਕ ਨੇ ਉਸ ਨੂੰ ਦੌਲਤ ਅਤੇ ਸ਼ੌਹਰਤ ਦਿਵਾਈ । ਛੇਵੀਂ ਜਮਾਤ ਵਿੱਚ ਉਸ ਨੇ ਇੱਕ ਗੀਤ Song ਆਪਣੀ ਜਮਾਤ 'ਚ ਗਾਇਆ ਸੀ ਅਤੇ ਉਸ ਦੇ ਅਧਿਆਪਕਾਂ ਨੇ ਤਾਰੀਫ ਕੀਤੀ ਅਤੇ ਉਸ ਨੂੰ ਇਸ ਖੇਤਰ 'ਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ।

https://www.instagram.com/p/BnEP24jBhK4/?hl=en&taken-by=ranjitbawa

ਬਚਪਨ ਤੋਂ ਹੀ ਉਹ ਸੰਗੀਤ ਨਾਲ ਜੁੜਿਆ ਹੋਇਆ ਸੀ। ਉਹ ਆਪਣੇ ਸਕੂਲ ਦੇ ਦਿਨਾਂ ਵਿਚ ਵੀ ਗਾਣੇ ਗਾਉਂਦੇ ਸੀ। ਛੇਵੀਂ ਜਮਾਤ ਵਿਚ ਉਸ ਨੇ ਆਪਣੇ ਸਕੂਲ ਵਿਚ ਇਕ ਗੀਤ ਗਾਇਆ ਜਿਸ ਲਈ ਉਸ ਦੇ ਅਧਿਆਪਕਾਂ ਅਤੇ ਹੋਰਨਾਂ ਨੇ ਸ਼ਲਾਘਾ ਕੀਤੀ। ਫਿਰ ਉਨ੍ਹਾਂ ਦੇ ਸੰਗੀਤ ਅਧਿਆਪਕ ਮੰਗਲ ਨੇ ਉਸ ਨੂੰ ਸਿਖਲਾਈ ਦਿੱਤੀ ਅਤੇ ਉਨ੍ਹਾਂ ਨੇ ਸੰਗੀਤ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਬਾਵੇ ਨੂੰ ਪ੍ਰੇਰਿਤ ਕੀਤਾ।

ranjit bawa

ਰਣਜੀਤ ਬਾਵਾ ਨੇ ਕਈ ਸੰਗੀਤਕ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ ਰਣਜੀਤ ਬਾਵਾ ਨੇ  ਪਾਕਿਸਤਾਨੀ ਗੀਤ ਗਾਇਆ, "ਬੋਲ ਮਿੱਟੀ ਦਿਆ ਬਾਵਿਆ", ਜਿਸ ਨੇ  ਬਾਵਾ' ਦੇ ਤੌਰ ਤੇ ਮਸ਼ਹੂਰ ਕਰ ਦਿੱਤਾ।ਇਸ ਲਈ ਉਹ ਬਾਵਾ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ ਗਾਇਕੀ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਰਣਜੀਤ ਬਾਵਾ ਏਨੀਂ ਦਿਨੀਂ ਵਿਦੇਸ਼ 'ਚ ਹਨ ਅਤੇ ਜਿੱਥੇ ਉਹ ਵੱਖ-ਵੱਖ ਪ੍ਰੋਗਰਾਮਾਂ 'ਚ ਭਾਗ ਲੈ ਕੇ ਸਰੋਤਿਆਂ ਦਾ ਮਨੋਰੰਜਨ ਕਰ ਰਿਹਾ ਹੈ ।

ਰਣਜੀਤ ਬਾਵਾ ਨੇ ਆਪਣਾ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਹ ਵਿਦੇਸ਼ ਦੀ ਧਰਤੀ 'ਤੇ 'ਕੰਨਾ ਤੋਂ ਵੀ ਸੱਖਣੀ 'ਤੇ ਅੱਡੀਆਂ ਵੀ ਸੁੰਨੀਆਂ '''ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਨੇ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਬਾਵਾ ਨੇ ਲਿਖਿਆ ਕਿ 'ਗਾਣੇ ਹੀ ਗਾਣੇ ਬਸ ਰੈਡੀ ਹੋ ਜਾਓ ਭੰਗੜੇ ਪਾਉਣ ਲਈ '' । ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕਾਂ ਨੇ ਵੇਖਿਆ ਅਤੇ ਪਸੰਦ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network