ਸੱਚ ਦੇ ਰੁਬਰੂ ਕਰਾਏਗਾ ਕਮਲ ਖਾਨ ਦਾ ਆਉਣ ਵਾਲਾ ਨਵਾਂ ਗੀਤ

Written by  Gulshan Kumar   |  April 02nd 2018 01:01 PM  |  Updated: April 02nd 2018 01:01 PM

ਸੱਚ ਦੇ ਰੁਬਰੂ ਕਰਾਏਗਾ ਕਮਲ ਖਾਨ ਦਾ ਆਉਣ ਵਾਲਾ ਨਵਾਂ ਗੀਤ

ਪੰਜਾਬੀਆਂ ਦਾ ਮਾਣ ਤੇ ਦਿਲ ਨੂੰ ਛੂਹ ਲੈਣ ਵਾਲੀ ਗਾਇਕੀ ਦੀ ਪਹਿਚਾਣ- ਕਮਲ ਖਾਨ, ਇਕ ਵਾਰੀ ਫ਼ਿਰ ਹਾਜ਼ਿਰ ਹੈ ਸਾਰਿਆਂ ਨੂੰ ਸੱਚ ਦੇ ਰੁਬਰੂ ਕਰਾਉਣ। 25 ਦਸੰਬਰ 2016 ਨੂੰ ਕਮਲ ਖਾਨ ਦਾ ਗੀਤ ਆਇਆ ਸੀ- ਸੱਚ। ਜਿਸ ਨੂੰ ਮਿਉਜ਼ਿਕ ਲਵਰਸ ਵੱਲੋਂ ਬਹੁਤ ਪਿਆਰ ਤੇ ਰਿਸਪੋਂਸ ਮਿਲਿਆ ਸੀ।

ਹੁਣ ਕਮਲ ਖਾਨ ਇਸ ਗਾਣੇ ਦਾ ਪਾਰਟ ਟੂ ਲੈ ਕੇ ਆਉਣ ਜਾ ਰਹੇ ਨੇ। ਸੱਚ ਟੂ ਉਹਨਾਂ ਦੇ ਆਉਣ ਵਾਲੇ ਗਾਲੇ ਟਾਈਟਲ ਹੈ। ਉਹਨਾਂ ਦੇ ਪਹਿਲੇ ਗੀਤ ਦੇ ਮੁਕਾਬਲੇ ਇਸ ਗੀਤ ਦੀ ਟੀਮ ਬਿਲਕੁਲ ਵੱਖਰੀ ਹੈ। ਸੱਚ ਟੂ ਗੀਤ ਲਿਿਖਆ ਹੈ ਰਾਜਵੀਰ ਨੇ। ਤੇ ਇਸ ਨੂੰ ਮਿਉਜ਼ਿਕ ਦਿਤਾ ਹੈ ਬਹੁਤ ਹੀ ਪ੍ਰਸਿੱਧ ਮਿਉੇਜ਼ਿਕ ਡਾਈਰੇਕਟਰ ਜਤਿੰਦਰ ਜੀਤੂ ਨੇ। ਇਸ ਗੀਤ ਦੀ ਵੀਡੀਉ ਬਣਾਈ ਹੈ ਹਨੀ ਵਿਰਕ ਨੇ। ਇਸ ਗੀਤ ਦੀ ਪਹਿਲੀ ਝਲਕ ਇਸ ਗੀਤ ਦੇ ਪੋਸਟਰ ਦੇ ਰੂਪ ਵਿੱਚ ਪਿਛਲੇ ਦਿਨੀ ਹੀ ਕਮਲ ਖਾਨ ਨੇ ਆਪਣੇ ਫ਼ੇਸਬੁੱਕ ਪੇਜ਼ ਤੇ ਸ਼ਾਂਝੀ ਕੀਤੀ। ਤੇ ਨਾਲ ਹੀ ਕਿਹਾ ਕਿ ਬਹੁਤ ਜਲਦੀ ਇਹ ਗਾਣਾ ਤੁਹਾਡੇ ਰੁਬਰੂ ਕਰਾਂਗੇ।

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network