Advertisment

'ਵੰਡੇ ਗਏ ਪੰਜਾਬ ਦੀ ਤਰਾਂ' ਵਰਗੇ ਸੁਪਰਹਿੱਟ ਗੀਤ ਲਿਖਣ ਵਾਲਾ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਨਹੀਂ ਰਹੇ, ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ

author-image
By Aaseen Khan
New Update
'ਵੰਡੇ ਗਏ ਪੰਜਾਬ ਦੀ ਤਰਾਂ' ਵਰਗੇ ਸੁਪਰਹਿੱਟ ਗੀਤ ਲਿਖਣ ਵਾਲਾ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਨਹੀਂ ਰਹੇ, ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ
Advertisment
'ਵੰਡੇ ਗਏ ਪੰਜਾਬ ਦੀ ਤਰਾਂ' ਵਰਗੇ ਸੁਪਰਹਿੱਟ ਗੀਤ ਲਿਖਣ ਵਾਲਾ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਨਹੀਂ ਰਹੇ, ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ : ਪੰਜਾਬ 'ਚ ਬਹੁਤ ਸਾਰੇ ਅਜਿਹੇ ਗੀਤਕਾਰ ਹੋਏ ਹਨ ਜਿੰਨ੍ਹਾਂ ਦੇ ਗਾਣੇ ਸਦਾ ਲਈ ਅਮਰ ਹੋ ਚੁੱਕੇ ਹਨ। ਅਜਿਹਾ ਹੀ ਗੀਤਕਾਰ ਪਰਗਟ ਸਿੰਘ ਲਿੱਦੜਾਂ ਜਿਹੜੇ ਬੀਤੇ ਦਿਨ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਹਨ। ਜੀ ਹਾਂ ਖਬਰ ਆ ਰਹੀ ਹੈ ਕਿ ਪਰਗਟ ਸਿੰਘ ਹੁਣ ਇਸ ਦੁਨੀਆਂ 'ਤੇ ਨਹੀਂ ਰਹੇ। ਬੀਤੀ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹਨਾਂ ਦੀ ਉਮਰ 54 ਸਾਲ ਸੀ। ਹਰਜੀਤ ਹਰਮਨ ਦੇ ਸੁਪਰਹਿੱਟ ਗੀਤਾਂ ਨੂੰ ਕਲਮ ਦੇਣ ਵਾਲੇ ਪਰਗਟ ਸਿੰਘ ਦੀ ਦਿਹਾਂਤ ਦੀ ਖਬਰ ਆਉਣ ਨਾਲ ਪੂਰੀ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਗਾਇਕ ਹਰਜੀਤ ਹਰਮਨ ਸ਼ੋਸ਼ਲ ਮੀਡੀਆ ਰਾਹੀਂ ਪਰਗਟ ਸਿੰਘ ਦੀ ਤਸਵੀਰ ਸਾਂਝੀ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਆਪਣੀ ਪੋਸਟ 'ਤੇ ਲਿਖਿਆ ਛੱਡ ਗਿਆ ਅੱਧ ਵਿਚਕਾਰ ਰੰਗਲਾ ਸੱਜਣ ਕੋਈ ਸ਼ਬਦ ਨੀ ਕੁਛ ਕਹਿਣ ਲਈ "ਅਲਵਿਦਾ ਸਰਦਾਰ ਪਰਗਟ ਸਿਆਂ"
Advertisment
ਜ਼ਿਲ੍ਹਾ ਸੰਗਰੂਰ ਦੇ ਇਤਿਹਾਸਕ ਮਹੱਤਤਾ ਵਾਲੇ ਕਸਬੇ ਸ੍ਰੀ ਮਸਤੂਆਣਾ ਸਾਹਿਬ ਦੇ ਕਰੀਬ ਪਿੰਡ ਲਿੱਦੜਾਂ ਦੇ ਜੰਮਪਲ ਪ੍ਰਗਟ ਸਿੰਘ ਦੇ ਗੀਤ ਅਨੇਕਾਂ ਖ਼ੂਬਸੂਰਤ ਅਵਾਜਾਂ ਦੇ ਸ਼ਿੰਗਾਰ ਬਣੇ ਹਨ ਪਰ ਪ੍ਰਗਟ ਦੇ ਗੀਤਾਂ ਦਾ ਜਿਹੜਾ ਰਿਸ਼ਤਾ ਗਾਇਕ ਹਰਜੀਤ ਹਰਮਨ ਦੀ ਆਵਾਜ਼ ਨਾਲ ਹੈ ਉਹ ਹੋਰ ਕਿਸੇ ਨਾਲ ਨਹੀਂ, ਇਸ ਗੱਲ ਦੇ ਗਵਾਹ ਸਮੂਹ ਪੰਜਾਬੀ ਹਨ।
ਹਰਜੀਤ ਹਰਮਨ ਤੋਂ ਇਲਾਵਾ ਪ੍ਰਗਟ ਦੇ ਗੀਤ ਸਤਵਿੰਦਰ ਬਿੱਟੀ, ਰਵਿੰਦਰ ਗਰੇਵਾਲ, ਮਿਸ ਪੂਜਾ, ਹਾਰਵੀ, ਮਨੀ ਔਜਲਾ ਆਦਿ ਗਾਇਕਾਂ ਨੇ ਵੀ ਰਿਕਾਰਡ ਕਰਵਾਏ ਹਨ ਪਰ ਪਰਗਟ ਸਿੰਘ ਦੇ ਗਾਣਿਆਂ ਨੂੰ ਜੋ ਸਫਲਤਾ ਹਰਜੀਤ ਹਰਮਨ ਦੀ ਆਵਾਜ਼ 'ਚ ਮਿਲੀ ਉਹ ਸ਼ਾਇਦ ਹੀ ਕਿਸੇ ਹੋਰ ਦੀ ਆਵਾਜ਼ 'ਚ ਮਿਲੀ ਹੈ। pargat singh song Lyricist is dies harjit harman pargat singh ਪ੍ਰਗਟ ਲਿੱਦੜਾਂ ਨੇ 'ਕੁੜੀ ਚਿਰਾਂ ਤੋਂ ਵਿੱਛੜੀ, 'ਚਰਖਾ, 'ਚਿੱਠੀ, 'ਚਾਦਰ, 'ਬਨੇਰੇ ਉੱਤੇ ਕਾਂ, 'ਜੰਜੀਰੀ, 'ਸੁਰਮਾ, 'ਮਰਜ਼ ਇਸ਼ਕ ਦੀ, 'ਪੰਜ਼ੇਬਾਂ, 'ਜੱਟਾਂ ਦੇ ਪੁੱਤ, 'ਚੰਨ, 'ਵੰਡੇ ਗਏ ਪੰਜਾਬ ਦੀ ਤਰਾਂ, 'ਗੱਲ ਦਿਲ ਦੀ' ਅਤੇ ਜੱਟੀ ਵਰਗੇ ਕਈ ਗਾਣੇ ਪੰਜਾਬੀਆਂ ਲਿਖੇ 'ਤੇ ਉਹਨਾਂ ਨੂੰ ਖੂਬ ਸੁਪਰਹਿੱਟ ਬਣਾਇਆ ਹੈ। ਪਰਗਟ ਸਿੰਘ ਲਿੱਦੜਾਂ ਦੁਨੀਆਂ ਨੂੰ ਜ਼ਰੂਰ ਅਲਵਿਦਾ ਕਹਿ ਗਏ ਹਨ ਪਰ ਉਹਨਾਂ ਦਾ ਨਾਮ ਹਮੇਸ਼ਾ ਇਸ ਦੁਨੀਆਂ 'ਤੇ ਰਹਿਣ ਵਾਲਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment