Advertisment

ਗਾਇਕ ਤੇ ਗੀਤਕਾਰ ਜਗਦੇਵ ਮਾਨ ਲੈ ਕੇ ਆ ਰਹੇ ਹਨ ਨਵਾਂ ਗਾਣਾ

author-image
By Rupinder Kaler
New Update
ਗਾਇਕ ਤੇ ਗੀਤਕਾਰ ਜਗਦੇਵ ਮਾਨ ਲੈ ਕੇ ਆ ਰਹੇ ਹਨ ਨਵਾਂ ਗਾਣਾ
Advertisment
ਗਾਇਕ ਤੇ ਗੀਤਕਾਰ ਜਗਦੇਵ ਮਾਨ ਛੇਤੀ ਹੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ ’ਤੇ ਦਿੱਤੀ ਹੈ । ਜਗਦੇਵ ਮਾਨ ਵੱਲੋਂ ਇਹ ਗੀਤ ‘ਸ਼ਰਾਬ ਤੇ ਸਰਕਾਰ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਜਗਦੇਵ ਮਾਨ ਨੇ ਜਿਸ ਤਰ੍ਹਾਂ ਦਾ ਇਸ ਗੀਤ ਦਾ ਟਾਈਟਲ ਰੱਖਿਆ ਹੈ, ਉਸ ਤੋਂ ਜਾਪਦਾ ਹੈ ਕਿ ਉਹ ਆਪਣੇ ਇਸ ਗੀਤ ਰਾਹੀਂ ਪੰਜਾਬ ਦੇ ਹਲਾਤਾਂ ਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ’ਤੇ ਚੋਟ ਕਰਨਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਅਕਸਰ ਆਪਣੀ ਸ਼ਾਇਰੀ ਰਾਹੀਂ ਸਮਾਜਿਕ ਮੁੱਦਿਆਂ ‘ਤੇ ਆਪਣਾ ਪੱਖ ਰੱਖਦੇ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਵੀਡੀਓ ਸ਼ੇਅਰ ਕਰਕੇ ਲੱਚਰ ਗੀਤਾਂ ਦਾ ਮੁੱਦਾ ਉਠਾਇਆ ਸੀ ।ਜਗਦੇਵ ਮਾਨ ਵੱਲੋਂ ਸ਼ੇਅਰ ਕੀਤੀਆਂ ਇਹਨਾਂ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
Advertisment
ਜਗਦੇਵ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਉੱਥੇ ਉਹਨਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ ।ਆਪਣੀ ਬਿਹਤਰੀਨ ਲੇਖਣੀ ਲਈ ਉਹ ਜਾਣੇ ਜਾਂਦੇ ਨੇ ਅਤੇ ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ। ਉਹ ਆਪਣੀ ਲੇਖਣੀ ਦੀ ਬਦੌਲਤ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਆ ਰਹੇ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਉਨ੍ਹਾਂ ਦਾ ਇਹ ਨਵਾਂ ਗੀਤ ਲੋਕਾਂ ‘ਚ ਕਿੰਨਾ ਕੁ ਮਕਬੂਲ ਹੁੰਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment