ਇਸ ਤਸਵੀਰ 'ਚ ਛਿਪੇ ਹਨ ਪੰਜਾਬ ਦੇ ਪ੍ਰਸਿੱਧ ਗਾਇਕ, ਕੀ ਤੁਸੀਂ ਪਛਾਣਦੇ ਹੋ ਕੌਣ ਹਨ ਇਹ !

Written by  Shaminder   |  April 08th 2019 11:45 AM  |  Updated: April 08th 2019 11:45 AM

ਇਸ ਤਸਵੀਰ 'ਚ ਛਿਪੇ ਹਨ ਪੰਜਾਬ ਦੇ ਪ੍ਰਸਿੱਧ ਗਾਇਕ, ਕੀ ਤੁਸੀਂ ਪਛਾਣਦੇ ਹੋ ਕੌਣ ਹਨ ਇਹ !

ਸਮਾਂ ਬੀਤਦਿਆਂ ਦੇਰ ਨਹੀਂ ਲੱਗਦੀ ਇਨਸਾਨ ਬਚਪਨ ਤੋਂ ਜੁਆਨ ਹੁੰਦਾ ਹੋਇਆ ਕਈ ਪੜਾਅ ਪਾਰ ਕਰਦਾ ਹੈ ਅਤੇ ਸਮੇਂ ਦੇ ਨਾਲ ਨਾਲ ਉਸ ਨੂੰ ਕਈ ਦੋਸਤ ਮਿਲਦੇ ਨੇ ਕੁਝ ਬਚਪਨ ਦੇ ਸਾਥੀ ਹੁੰਦੇ ਨੇ ਅਤੇ ਕੁਝ ਜਵਾਨੀ ਦੇ । ਪਰ ਕੁਝ ਅਜਿਹੇ ਦੋਸਤ ਵੀ ਹੁੰਦੇ ਨੇ ਜੋ ਹਮੇਸ਼ਾ ਲਈ ਤੁਹਾਨੂੰ ਯਾਦ ਰਹਿੰਦੇ ਨੇ । ਜਿਨ੍ਹਾਂ ਦਾ ਖ਼ਿਆਲ ਹਰ ਵੇਲੇ ਤੁਹਾਡੇ ਜ਼ਹਿਨ 'ਚ ਰਹਿੰਦਾ ਹੈ । ਗਾਇਕ ਜਸਬੀਰ ਜੱਸੀ ਦੇ ਵੀ ਕੁਝ ਅਜਿਹੇ ਦੋਸਤ ਨੇ ਜਿਨ੍ਹਾਂ ਨੂੰ ਉਹ ਹਮੇਸ਼ਾ ਯਾਦ ਕਰਦੇ ਨੇ । ਉਨ੍ਹਾਂ ਨੇ ਆਪਣੇ ਦੋਸਤਾਂ ਦੀ ਇੱਕ ਅਜਿਹੀ ਹੀ ਪੁਰਾਣੀ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਯਾਰੀਆਂ ਨਿਭਾ ਰਹੇ ਨੇ ਅਮਰਿੰਦਰ ਗਿੱਲ,ਜਸਬੀਰ ਜੱਸੀ,ਕਪਿਲ ਸ਼ਰਮਾ ਅਤੇ ਅੰਬਰ,ਵੇਖੋ ਵੀਡੀਓ

https://www.instagram.com/p/Bv8xmGyBaO0/

ਇਸ ਤਸਵੀਰ 'ਚ ਉਹ ਆਪਣੇ ਪੁਰਾਣੇ ਸਾਥੀਆਂ ਨਾਲ ਨਜ਼ਰ ਆ ਰਹੇ ਨੇ ।ਇਸ ਵਿੱਚ ਉਨ੍ਹਾਂ ਦੇ ਨਾਲ ਗਿੱਲ ਹਰਦੀਪ ਅਤੇ ਹੋਰ ਪੁਰਾਣੇ ਸਾਥੀ ਨਜ਼ਰ ਆ ਰਹੇ ਨੇ । ਇਸ ਜਸਬੀਰ ਜੱਸੀ  ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਜਸਬੀਰ ਜੱਸੀ ਨੇ ਗਾਇਕੀ ਦੇ ਗੁਰ ਸਿੱਖਣ ਤੋਂ ਬਾਅਦ ਲੰਬਾ ਅਰਸਾ ਸੰਘਰਸ਼ ਕੀਤਾ ਅਤੇ ਫਿਰ ਗਾਇਕੀ ਦੇ ਪਿੜ 'ਚ ਨਿੱਤਰ ਕੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦਿੱਤੇ ਅਤੇ ਹੁਣ ਉਹ ਪੰਜਾਬੀ ਗਾਇਕੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹਨ ।

Happy Birthday Jasbir Jassi: His 5 Songs Will Make You Nostalgic Happy Birthday Jasbir Jassi: His 5 Songs Will Make You Nostalgic

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network