ਨੇਹਾ ਕੱਕੜ ਸਾਊਥ ਅਫਰੀਕਾ ਦੇ ਲੋਕਾਂ ਦੀ ਬਣੀ ਪਹਿਲੀ ਪਸੰਦ ,ਵੇਖੋ ਵੀਡਿਓ 

Written by  Shaminder   |  November 27th 2018 07:28 AM  |  Updated: November 27th 2018 07:28 AM

ਨੇਹਾ ਕੱਕੜ ਸਾਊਥ ਅਫਰੀਕਾ ਦੇ ਲੋਕਾਂ ਦੀ ਬਣੀ ਪਹਿਲੀ ਪਸੰਦ ,ਵੇਖੋ ਵੀਡਿਓ 

ਨੇਹਾ ਕੱਕੜ ਦੇ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਕਿੰਨੇ ਉਤਾਵਲੇ ਰਹਿੰਦੇ ਨੇ ਇਸ ਦੀ ਮਿਸਾਲ ਵੇਖਣ ਨੂੰ ਮਿਲੀ ਸਾਊਥ ਅਫਰੀਕਾ ਦੇ ਕੈਪਟਾਊਨ 'ਚ ਜਿੱਥੇ ਨੇਹਾ ਕੱਕੜ ਦੇ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਏਅਰਪੋਰਟ ਤੇ ਲੋਕਾਂ ਦਾ ਜਮਾਵੜਾ ਲੱਗ ਗਿਆ । ਨੇਹਾ ਨੇ ਵੀ ਆਪਣੇ ਚਾਹੁਣ ਵਾਲਿਆਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਨੇ ਆਪਣੇ ਫੈਨਸ ਨਾਲ ਗੱਲਬਾਤ ਹੀ ਨਹੀਂ ਕੀਤੀ ,ਬਲਕਿ ਉਨ੍ਹਾਂ ਨਾਲ ਸੈਲਫੀਆਂ ਵੀ ਲਈਆਂ ।

ਹੋਰ ਵੇਖੋ :ਧਰਤੀ ‘ਤੇ ਕਿਉਂ ਨਹੀਂ ਲੱਗ ਰਹੇ ਨੇਹਾ ਕੱਕੜ ਦੇ ਪੈਰ! ਦੱਸਿਆ ਖੁਸ਼ੀ ਦਾ ਰਾਜ਼ ,ਵੇਖੋ ਵੀਡਿਓ

https://www.instagram.com/p/BqjVbBqHP5G/

ਨੇਹਾ ਲੋਕਾਂ ਦੇ ਇਸ ਪਿਆਰ ਨੂੰ ਵੇਖ ਕੇ ਪੱਬਾਂ ਭਾਰ ਸੀ । ਫੁੱਲਾਂ ਦੇ ਗੁਲਦਸਤੇ ਹੱਥਾਂ 'ਚ ਲਈ ਉਨ੍ਹਾਂ ਦੇ ਫੈਨਸ ਏਅਰਪੋਰਟ 'ਤੇ ਖੜੇ ਸਨ ਅਤੇ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ । ਜਿਉਂ ਹੀ ਨੇਹਾ ਕੱਕੜ ਏਅਰਪੋਰਟ 'ਤੇ ਪਹੁੰਚੀ ਤਾਂ ਉਨ੍ਹਾਂ ਦੇ ਫੈਨਸ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਇੱਕ-ਇੱਕ ਕਰਕੇ ਉਨ੍ਹਾਂ ਨਾਲ ਸੈਲਫੀਆਂ ਲੈਣ ਲੱਗੇ । ਨੇਹਾ ਕੱਕੜ ਨੇ ਇਸ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ : ਪੰਜਾਬੀ ਮੁਸ਼ਕਿਲ ਦੀ ਘੜੀ ਵਿੱਚ ਵੀ ਗਾਉਂਦੇ ਹਨ ਪੰਜਾਬੀ ਗਾਣੇ , ਕੈਨੇਡਾ ਤੋਂ ਆਈ ਵੀਡਿਓ ਦੇਖੋ

neha kakkar fans neha kakkar fans

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਨੇਹਾ ਕੱਕੜ ਦੇ ਫੈਨਸ ਉਨ੍ਹਾਂ ਨੂੰ ਮਿਲਣ ਲਈ ਉਤਾਵਲੇ ਨਜ਼ਰ ਆ ਰਹੇ ਨੇ । ਨੇਹਾ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਫੈਨਸ ਦਾ ਇਹ ਪਿਆਰ ਇਹ ਅਹਿਸਾਸ ਦਿਵਾਉਂਦਾ ਹੈ ਕਿ ਆਖਿਰਕਾਰ ਤੁਸੀਂ ਕੀ ਹੋ ਅਤੇ ਕਿਸ ਸਥਾਨ 'ਤੇ ਖੜੇ ਹੋ । ਨੇਹਾ ਕੱਕੜ ਆਪਣੇ ਫੈਨਸ ਦੇ ਏਨੇ ਪਿਆਰ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਸਨ ।

neha kakkar fans neha kakkar fans

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network