ਪੰਜਾਬੀ ਅਤੇ ਬਾਲੀਵੁੱਡ 'ਚ ਆਪਣੇ ਗੀਤਾਂ ਨਾਲ ਧੱਕ ਪਾਉਣ ਵਾਲੀ ਮਸ਼ਹੂਰ ਗਾਇਕਾ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ, ਮਾਪਿਆਂ ਦਾ ਕੀਤਾ ਸ਼ੁਕਰੀਆ ਅਦਾ

Written by  Shaminder   |  November 16th 2019 11:25 AM  |  Updated: November 16th 2019 11:25 AM

ਪੰਜਾਬੀ ਅਤੇ ਬਾਲੀਵੁੱਡ 'ਚ ਆਪਣੇ ਗੀਤਾਂ ਨਾਲ ਧੱਕ ਪਾਉਣ ਵਾਲੀ ਮਸ਼ਹੂਰ ਗਾਇਕਾ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ, ਮਾਪਿਆਂ ਦਾ ਕੀਤਾ ਸ਼ੁਕਰੀਆ ਅਦਾ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਜਿਸ ਦੇ ਗੀਤ ਹਰ ਪਾਸੇ ਛਾਏ ਹੋਏ ਨੇ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨੇਹਾ ਕੱਕੜ ਦੀ ਜਿਨ੍ਹਾਂ ਦੇ ਚਰਚੇ ਮੀਡੀਆ 'ਚ ਹੁੰਦੇ ਰਹਿੰਦੇ ਨੇ । ਕਦੇ ਉਹ ਰਿਆਲਿਟੀ ਸ਼ੋਅ 'ਚ ਪ੍ਰਤੀਭਾਗੀਆਂ ਨਾਲ ਡਾਂਸ ਕਰਕੇ ਚਰਚਾ ਖੱਟਦੇ ਨੇ ਅਤੇ ਕਦੇ ਪ੍ਰਤੀਭਾਗੀ ਵੱਲੋਂ ਉਨ੍ਹਾਂ ਨੂੰ ਕਿੱਸ ਕਰਨ ਦਾ ਮਾਮਲਾ ਤੂਲ ਫੜ ਲੈਂਦਾ ਹੈ । ਕੋਈ ਸਮਾਂ ਸੀ ਜਦੋਂ ਨੇਹਾ ਕੱਕੜ ਜਗਰਾਤਿਆਂ 'ਚ ਗਾ ਕੇ ਆਪਣਾ ਗੁਜ਼ਾਰਾ ਕਰਦੀ ਸੀ ।

ਹੋਰ ਵੇਖੋ:ਹੁਣ ਨੇਹਾ ਕੱਕੜ ਨਾਲ ਸਟੇਜ ‘ਤੇ ਡਾਂਸ ਕਰਦੇ ਹੋਏ ਵਾਪਰਿਆ ਇਹ ਹਾਦਸਾ,ਆਦੀ ਨੂੰ ਮੰਗਣੀ ਪਈ ਮੁਆਫ਼ੀ

https://www.instagram.com/p/B41ekUtjulw/

ਪਰ ਅੱਜ ਕਰੋੜਾਂ 'ਚ ਖੇਡਦੀ ਹੈ ਅਤੇ ਬਾਲੀਵੁੱਡ 'ਚ ਉਨ੍ਹਾਂ ਦੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਪੰਜਾਬੀ ਗੀਤ ਵੀ ਗਾਏ ਹਨ ਜੱਸੀ ਗਿੱਲ ਨਾਲ ਨਿਕਲੇ ਕਰੰਟ,ਮਨਿੰਦਰ ਬੁੱਟਰ ਦੇ ਨਾਲ 'ਮੈਂ ਸੌਰੀ ਕਹਿੰਦੀ ਆਂ' ਸਣੇ ਕਈ ਗੀਤ ਗਾਏ ਹਨ ।

https://www.instagram.com/p/B4NKFFiDhBq/

ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।ਦੱਸ ਦਈਏ ਕਿ ਪਿਛਲੇ ਦਿਨੀਂ ਇੱਕ ਰਿਆਲਿਟੀ ਸ਼ੋਅ ਕਾਰਨ ਨੇਹਾ ਕੱਕੜ ਕਾਫੀ ਸੁਰਖ਼ੀਆਂ 'ਚ ਰਹੀ ਹੈ ਕਿਉਂਕਿ ਇਸ ਰਿਆਲਿਟੀ ਸ਼ੋਅ ਦੌਰਾਨ ਇੱਕ ਪ੍ਰਤੀਭਾਗੀ ਨੇ ਉਨ੍ਹਾਂ ਨੂੰ ਜਬਰਦਸਤੀ ਕਿੱਸ ਕਰ ਲਿਆ ਸੀ ।

https://www.instagram.com/p/B31DwpFDLca/

ਇਸ ਤੋਂ ਇਲਾਵਾ ਰਿਆਲਿਟੀ ਸ਼ੋਅ 'ਚ ਹੀ ਉਹ ਡਾਂਸ ਕਰਨ ਦੌਰਾਨ ਡਿੱਗ ਪਏ ਸਨ ਜਿਸ ਦੇ ਵਾਇਰਲ ਵੀਡੀਓ ਨੇ ਵੀ ਕਾਫੀ ਸੁਰਖ਼ੀਆਂ ਵਟੋਰੀਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network