ਕੀ ਸਿੱਧੂ ਮੂਸੇਵਾਲਾ ਦੀ ਹੋ ਗਈ ਹੈ ਮੰਗਣੀ ! ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ

written by Shaminder | August 30, 2019

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ । ਉਹ ਇਹ ਕਿ ਉਨ੍ਹਾਂ ਨੇ ਮੰਗਣੀ ਕਰਵਾ ਲਈ ਹੈ ਅਤੇ ਜਲਦ ਹੀ ਉਹ ਵਿਆਹ ਦਾ ਲੱਡੂ ਖਾਣ ਵਾਲੇ ਹਨ । ਹਾਲਾਂਕਿ ਇਹ ਖ਼ਬਰ ਸੱਚ ਹੈ ਜਾਂ ਨਹੀਂ ਇਹ ਤਾਂ ਸਾਫ਼ ਨਹੀਂ ਹੋ ਸਕਿਆ । ਕਿਉਂਕਿ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਤਰ੍ਹਾਂ ਦੀ ਕੋਈ ਵੀ ਖ਼ਬਰ ਜਾਂ ਤਸਵੀਰ ਪਾ ਕੇ ਇਸ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਇਹ ਤਸਵੀਰ ਸਿੱਧੂ ਮੂਸੇਵਾਲਾ ਦੀ ਰੀਲ ਲਾਈਫ ਯਾਨੀ ਕਿ ਕਿਸੇ ਫ਼ਿਲਮ ਜਾਂ ਗੀਤ ਦਾ ਹਿੱਸਾ ਵੀ ਹੋ ਸਕਦੀ ਹੈ ।
ਹੋਰ ਵੇਖੋ:ਕੀ ਇਸ ਫ਼ਿਲਮ ਵਿੱਚ ਸਿੱਧੂ ਮੂਸੇਵਾਲਾ ਤੇ ਮੈਂਡੀ ਤੱਖਰ ਮੁੱਖ ਭੂਮਿਕਾ ’ਚ ਆਉਣਗੇ ਨਜ਼ਰ …!

https://www.instagram.com/p/B1sB56GA278/

ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਤਸਵੀਰ ‘ਚ ਸਿੱਧੂ ਮੂਸੇਵਾਲਾ ਨਜ਼ਰ ਆ ਰਹੇ ਨੇ । ਸਿੱਧੂ ਮੂਸੇਵਾਲਾ ਦੀ ਮੰਗਣੀ ਹੋ ਗਈ ਹੈ ਅਤੇ ਇਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ । ਜਿਸ ‘ਚ ਸਿੱਧੂ ਮੂਸੇਵਾਲਾ ਝੋਲੀ ‘ਚ ਸ਼ਗਨ ਪੁਆਈ ਬੈਠੇ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮੰਗੇਤਰ ਵੀ ਨਜ਼ਰ ਆ ਰਹੀ ਹੈ ।

https://www.facebook.com/130521433757161/posts/1488170901325534/?substory_index=0

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਤਸਵੀਰ ਦਾ ਸੱਚ ਕੀ ਹੈ ਇਹ ਤਾਂ ਸਿੱਧੂ ਮੂਸੇਵਾਲਾ ਹੀ ਦੱਸ ਸਕਦੇ ਨੇ ਪਰ ਇਸ ਤਸਵੀਰ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਕਮੈਂਟ ਕਰ ਰਹੇ ਨੇ ।

https://www.instagram.com/p/BsgKpjUA1tV/

ਸਿੱਧੂ ਮੂਸੇਵਾਲਾ ਆਪਣੇ ਬੇਬਾਕ ਅੰਦਾਜ਼ ਕਰਕੇ ਜਾਣੇ ਜਾਂਦੇ ਨੇ ਅਤੇ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਇਸ ਤੋਂ ਇਲਾਵਾ ਹਾਲ ‘ਚ ਹੀ ਬੋਹੀਮੀਆ ਦੇ ਨਾਲ ਆਏ ਉਨ੍ਹਾਂ ਦੇ ਗੀਤ ਸੇਮ ਬੀਫ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

You may also like