ਮਸ਼ਹੂਰ ਸਿਤਾਰਵਾਦਕ ਪ੍ਰਤੀਕ ਚੌਧਰੀ ਦਾ ਦਿਹਾਂਤ

written by Rupinder Kaler | May 07, 2021

ਮਸ਼ਹੂਰ ਸਿਤਾਰਵਾਦਕ ਪ੍ਰਤੀਕ ਚੌਧਰੀ ਦਾ ਅੱਜ ਦਿਹਾਂਤ ਹੋ ਗਿਆ। ਉਹ ਪ੍ਰਸਿੱਧ ਸਿਤਾਰਵਾਦਕ ਦੇਬੂ ਚੌਧਰੀ ਦੇ ਪੱੁਤਰ ਸਨ। ਉਹ 49 ਸਾਲ ਦੇ ਸਨ। ਉਨ੍ਹਾਂ ਦੀ ਮੌਤ ਨਾਲ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਹੈ। ਪ੍ਰਤੀਕ ਚੌਧਰੀ ਆਪਣੇ ਪਿਛੇ ਪਤਨੀ ਰੂਨਾ ਅਤੇ ਬੇਟੀ ਰਿਆਨਾ ਤੇ ਬੇਟਾ ਅਧਿਰਾਜ ਛੱਡ ਗਏ ਹਨ ।

 

ਹੋਰ ਪੜ੍ਹੋ :

ਕੋਰੋਨਾ ਪੀੜਤਾਂ ਦੇ ਲਈ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਕਰ ਰਹੇ ਫੰਡ ਇਕੱਠਾ, ਵੀਡੀਓ ਸਾਂਝਾ ਕਰਕੇ ਕੀਤੀ ਖ਼ਾਸ ਅਪੀਲ

ਤੁਹਾਨੂੰ ਦੱਸ ਦਿੰਦੇ ਹਾਂ ਕਿ 5 ਦਿਨ ਪਹਿਲਾਂ ਉੁਨ੍ਹਾਂ ਦੇ ਪਿਤਾ ਦੇਬੂ ਚੌਧਰੀ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਸੀ। ਦੇਸ਼ ਦੇ ਮਸ਼ਹੂਰ ਸਿਤਾਰ ਵਾਦਕਾਂ ’ਚੋਂ ਇਕ ਦੇਬੂ ਚੌਧਰੀ ਸੰਗੀਤ ਦੇ ਸੇਨਿਆ ਘਰਾਣੇ ’ਚੋਂ ਸੀ।

ਦੇਬੂ ਚੌਧਰੀ ਨੂੰ ਪਦਮ ਭੂਸ਼ਣ ਤੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਦੇ ਦਿਹਾਂਤ ਤੋਂ ਬਾਅਦ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਕਈ ਹਸਤੀਆਂ ਨੇ ਉਹਨਾਂ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

0 Comments
0

You may also like