ਮੁੜ ਤੋਂ ਰਿਸਟੋਰ ਹੋਈ ਸਿੱਧੂ ਮੂਸੇ ਵਾਲਾ ਦੇ ਗੀਤ "ਫੇਮਸ" ਦੀ ਵੀਡੀਓ

Written by  Rajan Sharma   |  June 23rd 2018 09:28 AM  |  Updated: June 23rd 2018 09:28 AM

ਮੁੜ ਤੋਂ ਰਿਸਟੋਰ ਹੋਈ ਸਿੱਧੂ ਮੂਸੇ ਵਾਲਾ ਦੇ ਗੀਤ "ਫੇਮਸ" ਦੀ ਵੀਡੀਓ

ਪੰਜਾਬੀ ਫ਼ਿਲਮ ਇੰਡਸਟਰੀ ਦੇ ਬੜੇ ਹੀ ਮਸ਼ਹੂਰ ਗਾਇਕ ਅਤੇ ਅਦਾਕਾਰ ਸਿੱਧੂ ਮੂਸੇ sidhu moosewala ਵਾਲਾ ਆਏ ਦਿਨ ਕੋਈ ਨਾ ਕੋਈ ਸੁਰਖੀਆਂ ਵਿਚ ਬਣੇ ਰਹਿੰਦੇ ਹਨ| ਕਦੀ ਆਪਣੇ ਗੀਤਾਂ ਦੇ ਬੋਲਾ ਕਾਰਨ ਜਾਂ ਫਿਰ ਕਦੀ ਕਿਸੀ ਹੋਰ ਕਾਰਨ ਕਰਕੇ| ਇਸ ਵਾਰ ਉਹਨਾਂ ਦੇ ਨਵੇਂ ਆਏ ਗੀਤ "ਫੇਮਸ" punjabi song ਦਾ ਕਾਪੀਰਾਈਟ ਦਾ ਪੰਗਾ ਹੋ ਗਿਆ ਸੀ| ਪਰ ਬਾਅਦ ਵਿੱਚ ਗੀਤ ਨੂੰ ਦੁਬਾਰਾ ਤੋਂ ਯੂ ਟਿਊਬ ਦੁਆਰਾ ਰਿਸਟੋਰ ਕਰ ਦਿੱਤਾ ਗਿਆ ਹੈ ਜਿਸ ਬਾਰੇ ਸਿੱਧੂ ਮੂਸੇਵਾਲਾ ਨੇ ਪੋਸਟ ਸਾਂਝਾ ਕਰਕੇ ਜਾਣਕਾਰੀ ਦਿੱਤੀ ਹੈ|

https://www.instagram.com/p/BkTMqu5H-q4/

 

ਦਸ ਦੇਈਏ ਕਿ ਉਹਨਾਂ ਦਾ ਮਸ਼ਹੂਰ ਗੀਤ "ਫੇਮਸ" punjabi song ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਸੀ| ਜਿਸ ਨਾਲ ਉਹਨਾਂ ਨੂੰ ਵੱਡਾ ਵਾਲਾ ਝਟਕਾ ਲੱਗਾ ਹੋਇਆ ਸੀ| ਉਹਨਾਂ ਦੇ ਇਸ ਗੀਤ ਉੱਪਰ ਕਾਪੀਰਾਈਟ ਦਾ ਕੇਸ ਹੋ ਗਿਆ ਸੀ| ਕਿਸੇ ਖੱਦਰ ਸਿੰਘ ਨਾਮ ਦੇ ਵਿਅਕਤੀ ਨੇ ਗੀਤ ਉੱਪਰ ਕਾਪੀਰਾਈਟ ਕਲੇਮ ਕੀਤਾ ਸੀ| ਜਿਸ ਕਾਰਨ ਯੂ ਟਿਊਬ ਨੇ ਇਹ ਗਾਣਾ ਆਪਣੀ ਸਾਈਟ ਤੋਂ ਡਿਲੀਟ ਕਰ ਦਿੱਤਾ ਸੀ।

tochan sidhu ,moose wala

ਲਵਿਸ਼ ਰਿਕਾਰਡਸ ਦੇ ਬੈਨਰ ਹੇਠ ਬਣੇ ਇਸ ਗੀਤ ਦੇ ਬੋਲ ਸਿੱਧੂ ਮੂਸੇ ਵਾਲਾ sidhu moosewala ਦੁਆਰਾ ਹੀ ਲਿਖੇ ਗਏ ਹਨ ਅਤੇ ਇਸਦਾ ਮਿਊਜ਼ਿਕ ਇਨਟੈਂਸ ਦੁਆਰਾ ਦਿੱਤਾ ਗਿਆ ਹੈ| ਇਸ ਤੋਂ ਪਹਿਲਾਂ ਵੀ ਗਾਇਕਾ ਨਿਮਰਤ ਖੈਰਾ ਦਾ ਗੀਤ ਡਿਲੀਟ ਕੀਤਾ ਗਿਆ ਸੀ ਜਿਸ ਉੱਪਰ ਹਾਲੀ ਤੱਕ ਕੋਈ ਵੀ ਐਕਸ਼ਨ ਨਹੀਂ ਲਿੱਤਾ ਗਿਆ| ਪਰ ਸਿੱਧੂ ਮੂਸੇ ਵਾਲਾ ਦਾ ਗੀਤ ਯੂ ਟਿਊਬ ਤੋਂ ਡਿਲੀਟ ਕਰ ਦਿੱਤਾ ਸੀ ਪਰ ਮੁੜ ਤੋਂ ਫੈਨਸ ਦੇ ਪਿਆਰ ਸਦਕਾਂ ਗੀਤ punjabi song ਰਿਸਟੋਰ ਕਰ ਦਿੱਤਾ ਗਿਆ ਹੈ|

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network