ਟੀਵੀ ਦੀ ਮਸ਼ਹੂਰ ਅਦਾਕਾਰਾ ਜ਼ਰੀਨਾ ਖ਼ਾਨ ਦਾ ਦਿਹਾਂਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

Written by  Shaminder   |  October 19th 2020 08:44 PM  |  Updated: October 19th 2020 08:44 PM

ਟੀਵੀ ਦੀ ਮਸ਼ਹੂਰ ਅਦਾਕਾਰਾ ਜ਼ਰੀਨਾ ਖ਼ਾਨ ਦਾ ਦਿਹਾਂਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

ਟੀਵੀ ਦੀ ਮਸ਼ਹੂਰ ਅਦਾਕਾਰਾ ਜ਼ਰੀਨਾ ਰੌਸ਼ਨ ਖ਼ਾਨ ਦਾ ਦਿਹਾਂਤ ਹੋ ਗਿਆ ਹੈ । ਉਹ ਪ੍ਰਸਿੱਧ ਨਾਟਕ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਅਤੇ ‘ਕੁਮਕੁਮ ਭਾਗਿਆ’ ‘ਚ ਕੰਮ ਕਰ ਚੁੱਕੀ ਹੈ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੂੰ ਕਾਰਡਿਕ ਅਰੈਸਟ ਆਇਆ ਹੈ ਅਤੇ ਉਹ 54 ਸਾਲ ਦੀ ਸੀ ।

zrina zrina

ਜ਼ਰੀਨਾ ਦੇ ਦਿਹਾਂਤ ‘ਤੇ ਕਈ ਸਿਤਾਰਿਆਂ ਨੇ ਸੋਗ ਜਤਾਇਆ ਹੈ। ਜ਼ਰੀਨਾ ਨੇ ਟੀਵੀ ਸ਼ੋਅ ਤੋਂ ਇਲਾਵਾ ਕੁਝ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ ।ਪਰ ਉਨ੍ਹਾਂ ਨੂੰ ਅਸਲੀ ਪਛਾਣ ਨਾਟਕਾਂ ਤੋਂ ਹੀ ਮਿਲੀ । ‘ਕੁਮਕੁਮ ਭਾਗਿਆ’ ‘ਚ ਉਹ ਇੰਦੂ ਸੂਰੀ ਦੇ ਕਿਰਦਾਰ ‘ਚ ਨਜ਼ਰ ਆਈ ਸੀ ।

ਹੋਰ ਪੜ੍ਹੋ : ਜਦੋਂ ਪਿਤਾ ਧਰਮਿੰਦਰ ਦੇ ਦੋਸਤ ਨੂੰ ਮਾਰਨ ਲਈ ਦੌੜਿਆ ਸੀ ਸੰਨੀ ਦਿਓਲ, ਪਿਤਾ ਨੇ ਵੀਡੀਓ ਸਾਂਝਾ ਕਰ ਦੱਸਿਆ ਕਿੱਸਾ

zarina zarina

ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ । ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਹੈ ।

ਜ਼ਰੀਨਾ ਨੂੰ ਸ਼ਰਧਾਂਜਲੀ ਦੇਣ ਲਈ ‘ਕੁਮਕੁਮ ਭਾਗਿਆ’ ‘ਚ ਉਨ੍ਹਾਂ ਦੇ ਸਾਥੀ ਕਲਾਕਾਰ ਸ਼ਬੀਰ ਆਹਲੂਵਾਲੀਆ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network