ਏਅਰਪੋਰਟ ‘ਤੇ ਸਖ਼ਸ਼ ਨੇ ਸ਼ਹਿਨਾਜ਼ ਗਿੱਲ ਨਾਲ ਕਰ ਦਿੱਤੀ ਅਜਿਹੀ ਹਰਕਤ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

written by Lajwinder kaur | October 10, 2022 02:13pm

Shehnaaz Gill Viral Video: ਖੈਰ, ਕਈ ਵਾਰ ਪ੍ਰਸ਼ੰਸਕ ਆਪਣੇ ਮਨਪਸੰਦ ਸਿਤਾਰਿਆਂ ਨੂੰ ਮਿਲਣ ਦੇ  ਉਤਸ਼ਾਹ 'ਚ ਜ਼ਿਆਦਾ ਹੀ ਉਤੇਜਿਤ ਹੋ ਜਾਂਦੇ ਹਨ। ਅਜਿਹਾ ਹੀ ਘਟਨਾ ਅੱਜ ਸ਼ਹਿਨਾਜ਼ ਗਿੱਲ ਨਾਲ ਵਾਪਰੀ।  ਬਿੱਗ ਬੌਸ 13 ਫੇਮ ਗਰਲ ਸ਼ਹਿਨਾਜ਼ ਗਿੱਲ ਨੂੰ ਏਅਰਪੋਰਟ 'ਤੇ ਦੇਖਿਆ ਗਿਆ । ਜਿਸ ਤੋਂ ਬਾਅਦ ਪ੍ਰਸ਼ੰਸਕ ਆਪਣੀ ਪਸੰਦੀਦਾ ਅਦਾਕਾਰਾ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਅਦਾਕਾਰਾ ਦੇ ਨਾਲ ਤਸਵੀਰਾਂ ਲੈਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਉੱਧਰ ਅਦਾਕਾਰਾ ਵੀ ਏਅਰਪੋਰਟ 'ਤੇ ਆਪਣੇ ਹਰ ਪ੍ਰਸ਼ੰਸਕ ਨਾਲ ਪੋਜ਼ ਦਿੰਦੇ ਹੋਏ ਤਸਵੀਰਾਂ ਕਲਿੱਕ ਕਰਵਾਉਂਦੀ ਹੋਈ ਨਜ਼ਰ ਆਈ।ਪਰ ਇੱਕ ਪੁਰਸ਼ ਪ੍ਰਸ਼ੰਸਕ ਜੋਸ਼ ਵਿੱਚ ਏਨਾਂ ਆ ਗਿਆ ਅਤੇ ਉਸਨੇ ਸ਼ਹਿਨਾਜ਼ ਗਿੱਲ ਦੇ ਮੋਢੇ ਨੂੰ ਫੜਨ ਦੀ ਕੋਸ਼ਿਸ਼ ਕੀਤੀ।

inside image of shehnaaz gill viral video image source instagram

ਹੋਰ ਪੜ੍ਹੋ : ਅੱਜ ਹੈ ਹਿੰਦੀ ਤੇ ਪੰਜਾਬੀ ਗੀਤਾਂ ‘ਤੇ ਧਮਾਲ ਮਚਾਉਣ ਵਾਲੇ ਕਿਲੀ ਪਾਲ ਦਾ ਜਨਮਦਿਨ, ਕਲਾਕਾਰ ਤੇ ਪ੍ਰਸ਼ੰਸਕ ਕਰ ਰਹੇ ਨੇ ਵਿਸ਼

ਪਰ ਸ਼ਹਿਨਾਜ਼ ਜਿਸ ਤਰ੍ਹਾਂ ਪ੍ਰਸ਼ੰਸਕਾਂ ਦੁਆਰਾ ਛੂਹਣ ਤੋਂ ਬਚ ਗਈ, ਉਹ ਸ਼ਲਾਘਾਯੋਗ ਹੈ। ਪਰ ਅਦਾਕਾਰਾ ਨੇ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਇਸ ਸਾਰੀ ਹਾਲਾਤ ਨੂੰ ਸੰਭਾਲ ਲਿਆ। ਪ੍ਰਸ਼ੰਸਕ ਨੂੰ ਵੀ ਤੁਰੰਤ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸਨੇ ਹੱਥ ਜੋੜ ਕੇ ਸ਼ਹਿਨਾਜ਼ ਤੋਂ ਮੁਆਫੀ ਮੰਗੀ। ਜਿਸ ਕਰਕੇ ਅਦਾਕਾਰਾ ਨੇ ਆਪਣੇ ਫੈਨ ਦੇ ਉਤਸ਼ਾਹ ਨੂੰ ਸਮਝਿਆ ਅਤੇ ਉਸਨੂੰ ਇੱਕ ਤਸਵੀਰ ਵੀ ਦੇ ਦਿੱਤੀ। ਅਦਾਕਾਰਾ ਨੇ ਇਹ ਵੀ ਕਿਹਾ ਕਿ 'ਦੋਸਤ ਸਮਝ ਲਿਆ ਸੀ'। ਇਸ ਵੀਡੀਓ ਨੂੰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ਼ ਉੱਤੇ ਸ਼ੇਅਰ ਕੀਤਾ ਹੈ।

shehnaaz viral video image source instagram

ਸ਼ਹਿਨਾਜ਼ ਗਿੱਲ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਿਹਾ ਜਾਂਦਾ ਹੈ। ਸ਼ਹਿਨਾਜ਼ ਨੂੰ ਹਾਲ ਹੀ 'ਚ ਸਾਊਥ ਐਵਾਰਡ ਸ਼ੋਅ 'ਚ ਖੂਬਸੂਰਤ ਹਰੇ ਰੰਗ ਦੀ ਕਾਂਜੀਵਰਮ ਸਾੜੀ ਪਹਿਨ ਕੇ ਦੇਖਿਆ ਗਿਆ ਸੀ। ਉਹ ਜਲਦ ਹੀ ਸਲਮਾਨ ਖਾਨ ਦੀ ਫਿਲਮ 'KisiKa Bhai KisKi Jaan' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।

Image Source: Instagram

 

View this post on Instagram

 

A post shared by Viral Bhayani (@viralbhayani)

You may also like