ਪਤੀ ਨਾਲ ਸਨਾ ਖ਼ਾਨ ਦੀਆਂ ਹਨੀਮੂਨ ਤਸਵੀਰਾਂ ਨੂੰ ਦੇਖ ਕੇ ਭੜਕੇ ਕੱਟੜਪੰਥੀ, ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

written by Rupinder Kaler | December 15, 2020

ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਕੇ ਇਸਲਾਮ ਦੇ ਰਸਤੇ ਚੱਲਣ ਵਾਲੀ ਅਦਾਕਾਰਾ ਸਨਾ ਖ਼ਾਨ ਏਨੀਂ ਦਿਨੀਂ ਆਪਣੇ ਪਤੀ ਨਾਲ ਕਸ਼ਮੀਰ ਦੀਆਂ ਵਾਦੀਆਂ ਵਿੱਚ ਹਨੀਮੂਨ ਮਨਾ ਰਹੀ ਹੈ । ਜਿਸ ਦੀਆਂ ਸਨਾ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਪਰ ਇਹਨਾਂ ਤਸਵੀਰਾਂ ਨੂੰ ਦੇਖ ਕੇ ਕੁਝ ਲੋਕਾਂ ਨੇ ਸਨਾ ਤੇ ਅਨਸ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ । ਹੋਰ ਪੜ੍ਹੋ :

sana ਇਹਨਾਂ ਤਸਵੀਰਾਂ ਨੂੰ ਦੇਖ ਕੇ ਕੁੱਝ ਕੱਟੜਪੰਥੀ ਕਹਿ ਰਹੇ ਹਨ ਕਿ ਇਹ ਲੋਕ ਇਸਲਾਮ ਦਾ ਮਜ਼ਾਕ ਉਡਾ ਰਹੇ ਹਨ । ਇੱਥੇ ਹੀ ਬਸ ਨਹੀਂ ਕੁਝ ਲੋਕਾਂ ਨੇ ਅਨਸ ਦੀ ਤੁਲਨਾ ਸ਼ੈਤਾਨ ਨਾਲ ਕਰ ਦਿੱਤੀ ਹੈ । ਇੱਕ ਯੂਜਰ ਨੇ ਲਿਖਿਆ ਹੈ ‘ਤੁਸੀਂ ਆਲਮ ਹੋ, ਕੋਈ ਫ਼ਿਲਮੀ ਹੀਰੋ ਨਹੀਂ । ਤੁਸੀਂ ਸਨਾ ਨੂੰ ਇਸਲਾਮ ਦਾ ਰਸਤਾ ਦਿਖਾਇਆ ਜਾਂ ਤੁਸੀਂ ਖੁਦ ਇਸਲਾਮ ਤੋਂ ਦੂਰ ਹੋ ਗਏ’ । sana ਇੱਕ ਨੇ ਲਿਖਿਆ ਹੈ ‘ਉਹ ਇੱਕ ਸ਼ੈਤਾਨ ਹੈ । ਉਹ ਇਸ ਤਰ੍ਹਾਂ ਦੀਆਂ ਗੱਲਾਂ ਦਾ ਇੰਤਜ਼ਾਰ ਕਰ ਰਿਹਾ ਸੀ । ਮੈਂ ਨਹੀਂ ਜਾਣਦਾ ਉਸ ਨੂੰ ਮੁਫਤੀ ਦਾ ਸਰਟੀਫ਼ਿਕੇਟ ਕਿਸ ਨੇ ਦਿੱਤਾ’ । ਇੱਕ ਨੇ ਲਿਖਿਆ ਹੈ ‘ਪਰਦਾ ਰੱਖੋ, ਇਸਲਾਮ ਇਹੀ ਸਿਖਾਉਂਦਾ ਹੈ । ਇਸਲਾਮ ਦਾ ਮਜ਼ਾਕ ਨਾ ਬਣਾਓ’ ।

0 Comments
0

You may also like