ਸ਼ਿਲਪਾ ਸ਼ੈੱਟੀ ਦੇ ਨਵੇਂ ਹੇਅਰ ਕੱਟ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਉੱਡੇ ਹੋਸ਼, ਇਹ ਕੀ ਕਰਵਾ ਬੈਠੀ ਸ਼ਿਲਪਾ, ਵੀਡੀਓ ਵਾਇਰਲ

written by Rupinder Kaler | October 19, 2021

ਸ਼ਿਲਪਾ ਸ਼ੈੱਟੀ (shilpa shetty) ਨੂੰ ਅਕਸਰ ਸੋਸ਼ਲ ਮੀਡੀਆ ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ । ਸ਼ਿਲਪਾ ਆਪਣੀ ਹਰ ਤਸਵੀਰ ਦੇ ਨਾਲ ਕੋਈ ਨਾ ਕੋਈ ਸੋਸ਼ਲ ਮੈਸੇਜ਼ ਵੀ ਦਿੰਦੀ ਹੈ । ਹਾਲ ਹੀ ਵਿੱਚ ਸ਼ਿਲਪਾ ਨੇ ਆਪਣਾ ਨਵਾਂ ਹੇਅਰ ਸਟਾਈਲ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ । ਕੁਝ ਪ੍ਰਸ਼ੰਸਕਾਂ ਨੇ ਇਸ ਹੇਅਰ-ਸਟਾਈਲ ਨੂੰ ਪਸੰਦ ਕੀਤਾ ਹੈ ਤੇ ਕੁਝ ਨਾ ਪਸੰਦ ਕੀਤਾ ਹੈ ।

Pic Courtesy: Instagram

ਹੋਰ ਪੜ੍ਹੋ :

ਸਿੱਧੂ ਮੂਸੇਵਾਲਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Yaariyaan’ ਗੀਤ, ਦੋਸਤੀਆਂ ਦਾ ਬਾਤਾਂ ਪਾਉਂਦੇ ਆ ਰਹੇ ਨੇ ਨਜ਼ਰ

inside imge of shilpa shetty Pic Courtesy: Instagram

ਸ਼ਿਲਪਾ (shilpa shetty)  ਨੇ ਆਪਣੇ ਵਾਲਾਂ ਦੇ ਹੇਠਲੇ ਹਿੱਸੇ ਦੀ ਕਟਿੰਗ ਕਰਵਾਈ ਹੈ, ਜਿਹੜਾ ਕਿ ਕੁਝ ਵੱਖਰਾ ਦਿਖਾਈ ਦਿੰਦਾ ਹੈ । ਸ਼ਿਲਪਾ ਨੇ ਇਸ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਵਾਲਾਂ ਦੇ ਹੇਠਲੇ ਹਿੱਸੇ ਨੂੰ ਇੱਕ ਝਟਕੇ ਵਿੱਚ ਕਟਵਾ ਦਿੰਦੀ ਹੈ ।

ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਸ਼ਿਲਪਾ ਨੇ ਲਿਖਿਆ ਹੈ ‘ਤੇ ਇਸ ਤਰ੍ਹਾਂ ਇਹ ਹੋਇਆ, ਇਹ ਸਭ ਕੁਝ ਕਰਨ ਨੂੰ ਲੈ ਕੇ ਵਾਹਿਦ ਮੇਰੇ ਤੋਂ ਜ਼ਿਆਦਾ ਡਰਿਆ ਹੋਇਆ ਸੀ’ । ਸ਼ਿਲਪਾ ਸ਼ੈੱਟੀ (shilpa shetty)  ਦੇ ਇਸ ਨਵੇਂ ਹੇਅਰ ਕੱਟ ਦੀ ਵੀਡੀਓ ਖੂਬ ਪਸੰਦ ਆ ਰਹੀ ਹੈ । ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਲਾਈਕ ਮਿਲੇ ਹਨ ।

You may also like