
ਮਸ਼ਹੂਰ ਪੰਜਾਬੀ ਗਾਇਕ ਅਮ੍ਰਿਤ ਮਾਨ ਦਾ ਜਨਮਦਿਨ ਹੈ। ਇਸ ਵਾਰ ਅੰਮ੍ਰਿਤ ਮਾਨ ਆਪਣਾ ਜਨਮਦਿਨ ਸੈਲੀਬ੍ਰੇਟ ਨਹੀਂ ਕਰ ਰਹੇ, ਕਿਉਂਕਿ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਕਰੀਬੀ ਦੋਸਤ ਸਿੱਧੂ ਮੂਸੇਵਾਲਾ ਨੂੰ ਖੋਹਿਆ ਹੈ। ਅੱਜ ਅੰਮ੍ਰਿਤ ਮਾਨ ਦੇ ਜਨਮਦਿਨ ਦੇ ਮੌਕੇ ਉੱਤੇ ਉਨ੍ਹਾਂ ਦੇ ਫੈਨਜ਼ ਮਰਹੂਮ ਸਿੱਧੂ ਮੂਸੇਵਾਲਾ ਨਾਲ ਅੰਮ੍ਰਿਤ ਮਾਨ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।
ਦੱਸ ਦਈਏ ਕਿ ਅੰਮ੍ਰਿਤ ਮਾਨ ਨੇ ਵੀ ਆਪਣੇ ਜਨਮਦਿਨ 'ਤੇ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਦੋਸਤ ਸਿੱਧੂ ਮੂਸੇਵਾਲਾ ਨਾਲ ਤਸਵੀਰ ਲਗਾਈ ਹੈ। ਅੰਮ੍ਰਿਤ ਮਾਨ ਆਪਣੇ ਜਨਮਦਿਨ ਦੇ ਖ਼ਾਸ ਮੌਕੇ ਉੱਤੇ ਆਪਣੇ ਦੋਸਤ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ।

ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲੇ ਦੀਆਂ ਇਹ ਤਸਵੀਰਾਂ ਅਮ੍ਰਿਤ ਮਾਨ ਦੇ ਫੈਨ ਕਲੱਬ ਪੇਜ਼ ਉੱਤੇ ਸ਼ੇਅਰ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਪਾਈ ਗਈ ਹੈ। ਇਸ ਪੋਸਟ ਵਿੱਚ ਅੰਮ੍ਰਿਤ ਮਾਨ ਦੇ ਜਨਮਦਿਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ।
ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅੰਮ੍ਰਿਤ ਮਾਨ ਆਪਣੇ ਜਨਮਦਿਨ ਦੇ ਮੌਕੇ 'ਤੇ ਕੇਕ ਕੱਟ ਕੇ ਸੈਲੀਬ੍ਰੇਸ਼ਨ ਕਰ ਰਹੇ ਹਨ। ਇਸ ਦੇ ਨਾਲ ਸਿੱਧੂ ਮੂਸੇਵਾਲਾ ਅੰਮ੍ਰਿਤ ਮਾਨ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਵਿੱਚ ਦੋਹਾਂ ਗਾਇਕਾਂ ਦੇ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਨਜ਼ਰ ਆ ਰਹੇ ਹਨ। ਇਹ ਤਸਵੀਰ ਬੀਤੇ ਸਾਲ ਦੀ ਹੈ।
ਇੱਕ ਤਸਵੀਰ ਦੇ ਨਾਲ ਅੰਮ੍ਰਿਤ ਮਾਨ ਦੀ ਤਰਫੋਂ ਇੱਕ ਬੇਹੱਦ ਹੀ ਭਾਵੁਕ ਕਰ ਦੇਣ ਵਾਲਾ ਪੋਸਟ ਲਿਖਿਆ ਗਿਆ ਹੈ। ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਹੈ, " ਅੱਜ ਮੇਰਾ ਜਨਮਦਿਨ ਹੈ ਪਰ ਮੇਰਾ ਯਾਰ ਮੇਰੇ ਨਾਲ ਨਹੀਂ ਹੈ 💔 ਤੁਹਾਨੂੰ ਹਮੇਸ਼ਾ ਮੂਸੇ ਵਾਲਾ ਦੀ ਯਾਦ ਆਉਂਦੀ ਰਹੇਗੀ। " #missyousidhumoosewala
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਬੇਵਕਤ ਹੋਈ ਮੌਤ ਨੇ ਹਰ ਕਿਸੇ ਦੇ ਦਿਲ ਨੂੰ ਵਲੁੰਧਰ ਕੇ ਰੱਖ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਸਾਥੀ ਕਲਾਕਾਰ ਅਤੇ ਫੈਨਜ਼ ਅਜੇ ਤੱਕ ਉਨ੍ਹਾਂ ਦੇ ਮੌਤ ਦੇ ਸਦਮੇ ਤੋਂ ਬਾਹਰ ਨਹੀਂ ਆ ਸਕੇ ਹਨ।

ਅਜਿਹੇ ਵਿੱਚ ਅੰਮ੍ਰਿਤ ਮਾਨ ਵੀ ਆਪਣੇ ਜਨਮਦਿਨ ਦੇ ਮੌਕੇ 'ਤੇ ਦੋਸਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਨਜ਼ਰ ਆਏ। ਦੱਸ ਦਈਏ ਕਿ ਅੰਮ੍ਰਿਤ ਮਾਨ ਦੇ ਜਨਮਦਿਨ ਦੇ ਠੀਕ ਇੱਕ ਦਿਨ ਬਾਅਦ ਯਾਨੀ ਕਿ 11 ਜੂਨ ਨੂੰ ਸਿੱਧੂ ਮੂਸੇਵਾਲੇ ਦਾ ਜਨਮਦਿਨ ਹੁੰਦਾ ਹੈ।
ਸਿੱਧੂ ਮੂਸੇਵਾਲੇ ਨੇ ਅੰਮ੍ਰਿਤ ਨਾਲ ਆਖਰੀ ਗੱਲਬਾਤ ਵਿੱਚ ਉਨ੍ਹਾਂ ਨੂੰ ਪਿੰਡ ਮੂਸਾ ਵਿਖੇ ਵਾਰ-ਵਾਰ ਆਉਣ ਲਈ ਕਹਿੰਦਾ ਸੀ। ਸਿੱਧੂ ਮੂਸੇਵਾਲਾ ਨੇ ਅੰਮ੍ਰਿਤ ਮਾਨ ਨੂੰ ਕਿਹਾ ਸੀ ਕਿ ਬਾਈ ਮੇਰੇ ਕੋਲ ਆ ਜਾ ਮੈਂ ਤੇਰੇ ਨਾਲ ਦਿਲ ਦੀਆਂ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦਾ ਹਾਂ। ਅੰਮ੍ਰਿਤ ਮਾਨ ਨੇ ਕਿਹਾ ਕਿ ਸਿੱਧੂ ਆਪਣੇ ਦਿਲ ਦੀਆਂ ਗੱਲਾਂ ਆਪਣੇ ਨਾਲ ਹੀ ਲੈ ਗਿਆ।

ਹੋਰ ਪੜ੍ਹੋ: ਅਮ੍ਰਿਤ ਮਾਨ ਨੇ ਆਪਣੇ ਜਨਮਦਿਨ 'ਤੇ ਸਿੱਧੂ ਮੂਸੇਵਾਲਾ ਨਾਲ ਲਾਈ ਤਸਵੀਰ, ਕਿਹਾ ਬਾਈ ਦਿਲ ਦੀਆਂ ਗੱਲਾਂ ਨਾਲ ਲੈ ਗਿਆ
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਗਾਇਕ ਅੰਮ੍ਰਿਤ ਮਾਨ ਨੇ ਉਸ ਦੇ ਵੱਡੇ ਭਰਾ ਹੋਣ ਦੇ ਨਾਤੇ ਉਸ ਦੇ ਮਾਤਾ-ਪਿਤਾ ਦਾ ਖਿਆਲ ਰੱਖਣ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਅੰਮ੍ਰਿਤ ਮਾਨ ਨੇ ਸਿੱਧੂ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਉਹ ਹਮੇਸ਼ਾ ਹੀ ਉਨ੍ਹਾਂ ਨਾਲ ਹੱਸਦਾ ਖੇਡਦਾ ਰਹਿੰਦਾ ਸੀ। ਅਕਸਰ ਖੇਤਾਂ ਵਿੱਚ ਕੰਮ ਕਰਦੇ ਕਰਦੇ ਉਨ੍ਹਾਂ ਨੂੰ ਫੋਨ ਲਾ ਕੇ ਗੱਲਾਂ ਕਰਦਾ ਸੀ।
View this post on Instagram