
Karan Deol's new look: ਅਭਿਨੇਤਾ ਤੋਂ ਰਾਜਨੇਤਾ ਬਣੇ ਸੰਨੀ ਦਿਓਲ ਦਾ ਬੇਟਾ ਕਰਨ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਣ ਲਈ ਤਿਆਰ ਹਨ। ਕਰਨ ਦਿਓਲ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਨਵਾਂ ਲੁੱਕ ਵੇਖ ਫੈਨਜ਼ ਬੇਹੱਦ ਹੈਰਾਨ ਹਨ।

ਕਰਨ ਨੇ ਆਪਣੀ ਚਾਕਲੇਟੀ ਬੁਆਏ ਦੇ ਲੁੱਕ ਨੂੰ ਖ਼ਤਮ ਕਰਕੇ ਇੱਕ ਮਸਕੂਲਰ ਬੁਆਏ ਦਾ ਨਵਾਂ ਲੁੱਕ ਲੈ ਲਿਆ ਹੈ।ਉਨ੍ਹਾਂ ਨੇ ਇਸ ਟਰਾਂਸਫਾਰਮੇਸ਼ਨ ਨੂੰ ਆਪਣੇ ਸੀਕ੍ਰੇਟ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਨੇ ਆਪਣੀ ਸਰੀਰਕ ਤਬਦੀਲੀ ਬਾਰੇ ਖੁਲਾਸਾ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਦੀ ਮਿਹਨਤ ਅਤੇ ਲਗਨ ਸਾਫ਼ ਨਜ਼ਰ ਆ ਰਹੀ ਹੈ।
ਕਰਨ ਦਿਓਲ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜੋ ਉਸ ਦੀ ਫਿਟਨੈਸ ਰੁਟੀਨ ਨੂੰ ਕੈਪਚਰ ਕਰਦਾ ਹੈ ਤੇ ਇਸ ਵੀਡੀਓ ਦੇ ਵਿੱਚ ਕਰਨ ਬੇਹੱਦ ਦੁਬਲੇ-ਪਤਲੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕਰਨ ਨੇ ਕੈਪਸ਼ਨ 'ਚ ਲਿਖਿਆ ਹੈ, 'ਹਰ ਅੰਤ ਦੀ ਇੱਕ ਨਵੀਂ ਸ਼ੁਰੂਆਤ ਹੈ। ਹਰ ਅੰਤ ਇੱਕ ਨਵੀਂ ਸ਼ੁਰੂਆਤ ਹੈ। ਹਰ ਕੱਲ੍ਹ ਅੱਜ ਦੀ ਅਗਲੀ ਕੜੀ ਹੈ! ਅੱਗੇ ਵਧਦੇ ਰਹੋ, ਜਿੱਤ ਇਸ ਤਰ੍ਹਾਂ ਹੁੰਦੀ ਹੈ।'

ਆਪਣੇ ਫਿਜ਼ੀਕਲ ਬਦਲਾਅ ਬਾਰੇ ਗੱਲ ਕਰਦੇ ਹੋਏ ਕਰਨ ਨੇ ਆਪਣੇ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਵੀ ਗੱਲ ਕੀਤੀ। ਕਰਨ ਨੇ ਕਿਹਾ, 'ਮੈਂ ਆਪਣੇ ਜੀਵਨ ਵਿੱਚ ਸਭ ਤੋਂ ਚੰਗੀ ਸ਼ੇਪ ਵੱਲ ਵੱਧ ਰਿਹਾ ਹਾਂ। ਸ਼ੁਰੂਆਤ ਵਿੱਚ ਮੇਰਾ ਟਾਰਗੇਟ ਫਿੱਟ ਤੇ ਮਾਸਪੇਸ਼ੀਆ ਨੂੰ ਠੀਕ ਕਰਨਾ ਸੀ, ਪਰ ਇਹ ਮੇਰੇ ਜੀਵਨ ਦੇ ਸਾਰੇ ਪਹਿਲੂਆਂ ਨੂੰ ਬਦਲ ਰਿਹਾ ਹੈ। '
ਕਰਨ ਦਿਓਲ ਨੇ ਅੱਗੇ ਕਿਹਾ ਕਿ 'ਇਹ ਸਵੈ ਅਨੁਸ਼ਾਸਨ ਹੋਵੇ, ਸੂਈ ਬਿੰਦੂ ਫੋਕਲ, ਮਾਨਸਿਕ ਸਪੱਸ਼ਟਤਾ ਜਾਂ ਖੁਰਾਕ ਸੰਬੰਧੀ ਆਦਤਾਂ, ਮੈਂ ਹਰ ਖੇਤਰ ਵਿੱਚ ਵਾਧਾ ਦੇਖਿਆ ਹੈ। ਇਸ ਲਈ ਮੈਂ ਇਸ ਯਾਤਰਾ ਦੀ ਸ਼ੁਰੂਆਤ ਦੇ ਨਾਲ ਇਸ ਸਾਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ'। ਕਰਨ ਦੀ ਮਿਹਨਤ ਅਤੇ ਲਗਨ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰੌਕੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲੇ ਹਨ।

ਹੋਰ ਪੜ੍ਹੋ: ਸਾਊਥ ਦੇ ਦਿੱਗਜ ਅਦਾਕਾਰ ਕੈਕਲਾ ਸਤਿਆਨਾਰਾਇਣ ਦਾ ਹੋਇਆ ਦਿਹਾਂਤ, 87 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਦੱਸ ਦੇਈਏ ਕਿ ਕਰਨ ਦਿਓਲ ਨੇ ਬਾਲੀਵੁੱਡ 'ਚ 2019 ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਨਾਲ ਡੈਬਿਊ ਕੀਤਾ ਸੀ। ਹਾਲਾਂਕਿ ਹੁਣ ਅਦਾਕਾਰ ਦੀ ਮਿਹਨਤ ਨੂੰ ਦੇਖ ਕੇ ਪ੍ਰਸ਼ੰਸਕ ਵੱਖੋ-ਵੱਖਰੇ ਅੰਦਾਜ਼ੇ ਲਗਾ ਰਹੇ ਹਨ। ਹਾਲਾਂਕਿ ਸੱਚਾਈ ਕੀ ਹੈ, ਇਸ ਲਈ ਕੁਝ ਦੇਰ ਉਡੀਕ ਕਰਨੀ ਪਵੇਗੀ।
View this post on Instagram