ਫਰਹਾਨ ਅਖਤਰ ਤੇ ਸ਼ਿਬਾਨੀ ਦਾਂਡੇਕਰ ਨੇ ਖ਼ੂਬਸੂਰਤ ਪਲਾਂ ਦਾ ਵੀਡੀਓ ਕੀਤਾ ਸਾਂਝਾ, ਸਮੁੰਦਰ ਦੇ ਅੰਦਰ ਰੋਮਾਂਟਿਕ ਹੁੰਦਾ ਨਜ਼ਰ ਆਇਆ ਇਹ ਜੋੜਾ

written by Lajwinder kaur | June 16, 2022

ਫਰਹਾਨ ਅਖਤਰ ਅਤੇ ਉਨ੍ਹਾਂ ਦੀ ਪਤਨੀ ਸ਼ਿਬਾਨੀ ਦਾਂਡੇਕਰ ਹਾਲ ਹੀ ਵਿੱਚ ਮਾਲਦੀਵ ਵਿੱਚ ਸਨ। ਉਨ੍ਹਾਂ ਨੇ ਉੱਥੇ ਦੀ ਵੀਡੀਓ ਸ਼ੇਅਰ ਕੀਤਾ ਹੈ। ਇਹ ਜੋੜਾ ਸਮੁੰਦਰ ਦੇ ਕਿਨਾਰੇ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਦੋਵੇਂ ਪਾਣੀ ਦੇ ਹੇਠਾਂ ਕਿੱਸ ਕਰ ਰਹੇ ਹਨ। ਫਰਹਾਨ ਨੇ ਆਪਣਾ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਉਨ੍ਹਾਂ ਮਾਲਦੀਵ ਦੇ ਖ਼ੂਬਸੂਰਤ ਨਜ਼ਾਰਿਆਂ ਨੂੰ ਦਿਖਾਇਆ ਹੈ।

ਹੋਰ ਪੜ੍ਹੋ : ਮਾਧੁਰੀ ਦੀਕਸ਼ਿਤ ਅਤੇ ਸ਼੍ਰੀਰਾਮ ਨੇਨੇ ਨੇ ਮੁੰਬਈ ‘ਚ ਲਿਆ ਨਵਾਂ ਘਰ, ਜਾਣੋ ਕੀਮਤ !

farhan and shibani image source Instagram

ਇਸ ਵੀਡੀਓ ਸ਼ਾਨਦਾਰ ਨਜ਼ਾਰਿਆਂ ਅਤੇ ਇਸ ਜੋੜੇ ਦਾ ਰੋਮਾਂਟਿਕ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹ ਵੀਡੀਓ ਪ੍ਰਸ਼ੰਸਕ ਨੂੰ ਕਾਫੀ ਪਸੰਦ ਆ ਰਿਹਾ ਹੈ। ਵੀਡੀਓ ਵਿੱਚ ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਕੇ ਇਕੱਠੇ ਡਾਂਸ ਕਰ ਰਹੇ ਹਨ। ਵੀਡੀਓ ਦੀ ਸ਼ੁਰੂਆਤ ਫਰਹਾਨ ਅਤੇ ਸ਼ਿਬਾਨੀ ਦੇ ਰੇਤਲੇ ਸਮੁੰਦਰ ਕਿਨਾਰੇ ਡਾਂਸ ਕਰਨ ਨਾਲ ਹੁੰਦੀ ਹੈ।

farhan akhtar latest video image source Instagram

ਵੀਡੀਓ 'ਚ ਸੂਰਜ ਡੁੱਬਣ ਦੀ ਝਲਕ ਵੀ ਦਿਖਾਈ ਦੇ ਰਹੀ ਹੈ। ਇਹ ਜੋੜਾ ਸਕੂਬਾ ਡਾਈਵਿੰਗ ਕਰਦੇ ਵੀ ਨਜ਼ਰ ਆ ਰਿਹਾ ਹੈ। ਅੰਡਰਵਾਟਰ ਸੀਨ ਦੇਖਣ ਤੋਂ ਬਾਅਦ ਸ਼ਿਬਾਨੀ ਅਤੇ ਫਰਹਾਨ ਕੈਮਰੇ ਵੱਲ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਫਿਰ ਉਹ ਇੱਕ ਦੂਜੇ ਨੂੰ ਜੱਫੀ ਪਾ ਕੇ ਕਿੱਸ ਕਰਦੇ ਹਨ।

Farhan Akhtar's Post For Shibani Dandekar Love note image source Instagram

ਵੀਡੀਓ ਨੂੰ ਦੇਖ ਕੇ, ਪ੍ਰਸ਼ੰਸਕਾਂ ਨੂੰ ਫਰਹਾਨ ਅਖਤਰ ਦੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਦੀ ਯਾਦ ਆ ਰਹੀ ਹੈ, ਜਿਸ ਵਿੱਚ ਰਿਤਿਕ ਰੋਸ਼ਨ ਅਤੇ ਅਭੈ ਦਿਓਲ ਵੀ ਸਨ। ਇੱਕ ਯੂਜ਼ਰ ਨੇ ਇਸ ਪੋਸਟ ਉੱਤੇ ਕਮੈਂਟ ਕੀਤਾ ਤੇ ਲਿਖਿਆ ਹੈ-‘ਭਾਈ ਸੱਚਮੁੱਚ ZNMD ਵਾਈਬਸ ਆ ਰਹੀ ਹੈ’ । ਇੱਕ ਹੋਰ ਯੂਜ਼ਰ ਨੇ ਲਿਖਿਆ, ''ਜ਼ਿੰਦਗੀ ਨਾ ਮਿਲੇਗੀ ਦੁਬਾਰਾ ਫਿਰ ਤੋਂ ਤਿਆਰ ਹੈ''।

ਇਸ ਵੀਡੀਓ ਉੱਤ ਲੱਖਾਂ ਦੀ ਗਿਣਤੀ ‘ਚ ਲਾਇਕਸ ਆ ਚੁੱਕੇ ਹਨ। ਪ੍ਰਸ਼ੰਸਕਾਂ ਤੋਂ ਇਲਾਵਾ ਕਲਾਕਾਰ ਵੀ ਕਮੈਂਟ ਕਰਕੇ ਇਸ ਵੀਡੀਓ ਦੀ ਤਾਰੀਫ ਕਰ ਰਹੇ ਹਨ। ਦੱਸ ਦਈਏ ਫਰਹਾਨ ਅਖਤਰ ਤੇ ਸ਼ਿਬਾਨੀ ਦਾਂਡੇਕਰ ਨੇ ਇਸੇ ਸਾਲ ਫਰਵਰੀ ਮਹੀਨੇ ‘ਚ ਵਿਆਹ ਕਰਵਾ ਲਿਆ ਸੀ।

 

 

View this post on Instagram

 

A post shared by Farhan Akhtar (@faroutakhtar)

You may also like