ਇੱਕ-ਦੂਜੇ ਦੇ ਬਣਨ ਜਾ ਰਹੇ ਨੇ ਫ਼ਰਹਾਨ ਅਖਤਰ ਅਤੇ ਸ਼ਿਬਾਨੀ ਦਾਂਡੇਕਰ, ਸ਼ੁਰੂ ਹੋਈ 'Haldi ceremony'

written by Lajwinder kaur | February 17, 2022

ਬਾਲੀਵੁੱਡ ਦੇ ਮਸ਼ਹੂਰ ਐਕਟਰ ਫਰਹਾਨ ਅਖਤਰ ਇਨ੍ਹੀਂ ਦਿਨੀਂ ਵਿਆਹ ਦੀਆਂ ਖਬਰਾਂ ਕਾਰਨ ਸੁਰਖੀਆਂ 'ਚ ਹਨ। ਐਕਟਰ ਜਲਦੀ ਹੀ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹੈ। ਦੋਵੇਂ ਹਮੇਸ਼ਾ ਲਈ ਇੱਕ ਦੂਜੇ ਦੇ ਹੋਣ ਜਾ ਰਹੇ ਹਨ। ਫ਼ਰਹਾਨ ਜਲਦ ਹੀ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਿਹਾ ਹੈ। ਜੀ ਹਾਂ ਅੱਜ ਦੋਵਾਂ ਦੇ ਵਿਆਹ ਦੀ ਪਹਿਲੀ ਰਸਮ ਸ਼ੁਰੂ ਹੋਣ ਜਾ ਰਹੀ ਹੈ। ਜਿਸ ਕਰਕੇ ਉਨ੍ਹਾਂ ਦੇ ਘਰ ‘ਚ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਚੁੱਕਿਆ ਹੈ। Viral Bhayani ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਸਭ ਤੋਂ ਵੱਡੇ ਪਲੀਟੀਕਲ ਡਰਾਮਾ ਦੇਖਣ ਲਈ ਹੋ ਜਾਓ ਤਿਆਰ, 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਨਵੀਂ ਵੈੱਬ ਸੀਰੀਜ਼ ‘ਚੌਸਰ’

Farhan Akhtar, Shibani

ਫ਼ਰਹਾਨ ਅਤੇ ਸ਼ਿਬਾਨੀ ਲਗਭਗ ਤਿੰਨ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਰਿਸ਼ਤੇ ਵਿੱਚ ਹਨ। ਹੁਣ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਇੱਕ ਕਦਮ ਹੋਰ ਅੱਗੇ ਲਿਜਾਣ ਦਾ ਫੈਸਲਾ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਵਿਆਹ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਹੁਣ ਤਰੀਕ ਸਾਹਮਣੇ ਆ ਗਈ ਹੈ। ਖਬਰਾਂ ਮੁਤਾਬਕ ਇਹ ਜੋੜਾ 21 ਫਰਵਰੀ ਨੂੰ ਵਿਆਹ ਕਰਨ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਫਰਹਾਨ ਅਤੇ ਸ਼ਿਬਾਨੀ 19 ਫਰਵਰੀ ਨੂੰ ਮਹਾਰਾਸ਼ਟਰੀ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰ ਸਕਦੇ ਹਨ। ਅੱਜ ਦੋਵਾਂ ਦੀ haldi ceremony ਵਾਲੀ ਰਸਮ ਹੋਣ ਜਾ ਰਹੀ ਹੈ। ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਸ਼ਿਖਰ ਧਵਨ ਤੇ ਯੁਜ਼ਵੇਂਦਰ ਚਾਹਲ ਨੇ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਦੇ ਡਾਇਲਾਗ ‘ਨਿੱਬੂ ਖੱਟਾ ਏ’ ‘ਤੇ ਬਣਾਈ ਵੀਡੀਓ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

Farhan-Akhtar-and-Shibani

ਤੁਹਾਨੂੰ ਦੱਸ ਦੇਈਏ ਕਿ ਇਹ ਨਿੱਜੀ ਸਮਾਰੋਹ ਫ਼ਰਹਾਨ ਅਖਤਰ ਦੇ ਖੰਡਾਲਾ ਸਥਿਤ ਫਾਰਮ ਹਾਊਸ 'ਤੇ ਹੋਵੇਗਾ, ਜਿਸ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਿਲ ਹੋਣਗੇ। ਫਰਹਾਨ ਅਖਤਰ ਅਤੇ ਸ਼ਿਬਾਨੀ ਦਾਂਡੇਕਰ 21 ਫਰਵਰੀ ਨੂੰ ਕੋਰਟ ਮੈਰਿਜ ਕਰਨਗੇ। ਕੋਰਟ ਮੈਰਿਜ ਤੋਂ ਬਾਅਦ ਅਪ੍ਰੈਲ 'ਚ ਸ਼ਾਨਦਾਰ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਹੈ।

 

 

View this post on Instagram

 

A post shared by Viral Bhayani (@viralbhayani)

You may also like