
ਬਾਲੀਵੁੱਡ ਦੀ ਮਸ਼ਹੂਰ ਜੋੜੀ ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਸ਼ਨੀਵਾਰ ਨੂੰ ਵਿਆਹ ਬੰਧਨ ਵਿੱਚ ਬੱਝ ਚੁੱਕੇ ਹਨ। ਇਸ ਜੋੜੀ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਆਪਣੇ ਵਿਆਹ ਦੀਆਂ ਰਸਮਾਂ ਨੂੰ ਪੂਰਾ ਕੀਤਾ।

ਫਰਹਾਨ ਅਤੇ ਸ਼ਿਬਾਨੀ ਦਾ ਵਿਆਹ ਇੱਕ ਨਿੱਜੀ ਸਮਾਗਮ ਸੀ। ਇਸ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ ਸੀ। ਇਹ ਜੋੜੀ ਆਪਣੇ ਵਿਆਹ ਦੇ ਮੌਕੇ 'ਤੇ ਮਸਤੀ ਕਰਦੀ ਨਜ਼ਰ ਆਈ। ਫਰਹਾਨ ਅਤੇ ਸ਼ਿਬਾਨੀ ਦੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਨਵ ਵਿਆਹੀ ਜੋੜੀ ਆਪਣੇ ਵਿਆਹ ਸਮਾਗਮ ਤੋਂ ਬਾਅਦ ਜ਼ਬਰਦਸਤ ਡਾਂਸ ਕਰਦੀ ਹੋਈ ਨਜ਼ਰ ਆਈ।
ਇਸ ਦੌਰਾਨ ਨਵ ਵਿਆਹੀ ਜੋੜੀ ਆਕਰਸ਼ਕ ਚਸ਼ਮੇ ਪਾ ਕੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਫਰਹਾਨ ਤੇ ਸ਼ਿਬਾਨੀ ਦਾ ਵੈਡਿੰਗ ਲੁੱਕ ਲੋਕਾਂ ਦੇ ਧਿਆਨ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਸ਼ਿਬਾਨੀ ਵਿਆਹ ਦੇ ਦੌਰਾਨ ਰਵਾਇਤੀ ਬ੍ਰਾਈਡਲ ਲੁੱਕ ਨੂੰ ਛੱਡ ਇੰਡੋ-ਵੈਸਟਰਨ ਗਾਊਨ ਵਿੱਚ ਨਜ਼ਰ ਆਈ। ਸ਼ਿਬਾਨੀ ਦਾ ਇਹ ਗਾਊਨ ਲਾਲ ਰੰਗ ਦਾ ਸੀ ਤੇ ਇਸ ਉੱਤੇ ਗੁਲਾਬੀ ਰੰਗ ਦੇ ਖੂਬਸੂਰਤ ਫੁਲਾਂ ਦੀ ਕੜਾਈ ਕੀਤੀ ਹੋਈ ਸੀ।
ਹੋਰ ਪੜ੍ਹੋ : ਫ਼ਿਲਮ ਟਾਈਗਰ -3 ਦੀ ਸ਼ੂਟਿੰਗ ਪੂਰੀ ਕਰਕੇ ਮੁੰਬਈ ਪਰਤੇ ਸਲਮਾਨ ਖਾਨ, ਇਮਰਾਨ ਹਾਸ਼ਮੀ ਤੇ ਕੈਟਰੀਨਾ ਕੈਫ
ਇਸ ਜੋੜੀ ਦੇ ਵਿਆਹ 'ਤੇ ਕਈ ਬਾਲੀਵੁੱਡ ਸੈਲੇਬਸ ਨੇ ਸ਼ਿਰਕਤ ਕੀਤੀ। ਫਰਹਾਨ ਅਤੇ ਸ਼ਿਬਾਨੀ ਦੇ ਵਿਆਹ ਵਿੱਚ ਆਏ ਮਹਿਮਾਨਾਂ ਵਿੱਚ ਰਿਤਿਕ ਰੋਸ਼ਨ, ਰੀਆ ਚੱਕਰਵਰਤੀ, ਆਸ਼ੂਤੋਸ਼ ਗੋਵਾਰੀਕਰ, ਸਤੀਸ਼ ਸ਼ਾਹ, ਸਾਕਿਬ ਸਲੀਮ, ਅੰਮ੍ਰਿਤਾ ਅਰੋੜਾ ਅਤੇ ਹੋਰਨਾਂ ਕਈ ਮਸ਼ਹੂਰ ਸੈਲੇਬਸ ਵੀ ਨਜ਼ਰ ਆਏ।
21 ਫਰਵਰੀ ਨੂੰ ਫਰਹਾਨ ਅਤੇ ਸ਼ਿਬਾਨੀ ਆਪਣਾ ਵਿਆਹ ਰਜਿਸਟਰ ਕਰਾਉਣਗੇ। ਫਰਹਾਨ ਅਤੇ ਸ਼ਿਬਾਨੀ ਨੇ ਆਪਣੇ ਵਿਆਹ ਨੂੰ ਰਜਿਸਟਰ ਕਰਨ ਤੋਂ ਪਹਿਲਾਂ ਜਾਵੇਦ ਅਖਤਰ ਅਤੇ ਸ਼ਬਾਨਾ ਆਜ਼ਮੀ ਦੇ ਖੰਡਾਲਾ ਫਾਰਮ ਹਾਊਸ 'ਤੇ ਵਿਆਹ ਕੀਤਾ।
View this post on Instagram