
ਵਿਆਹ ਦੇ ਬੰਧਨ 'ਚ ਬੱਝ ਚੁੱਕੇ ਫਿਲਮ ਨਿਰਮਾਤਾ ਅਤੇ ਅਦਾਕਾਰ ਫਰਹਾਨ ਅਖਤਰ ਅਤੇ ਸ਼ਿਬਾਨੀ ਦਾਂਡੇਕਰ ਆਪਣੇ ਵਿਆਹ ਤੋਂ ਬਾਅਦ ਤੋਂ ਹੀ ਸੁਰਖੀਆਂ 'ਚ ਹਨ। ਆਪਣੇ ਲੰਬੇ ਰਿਸ਼ਤੇ ਤੋਂ ਬਾਅਦ ਇਸ ਮਹੀਨੇ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਫਰਹਾਨ ਅਤੇ ਸ਼ਿਬਾਨੀ ਲਗਾਤਾਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ।

ਦੱਸ ਦਈਏ ਕਿ ਵਿਆਹ ਤੋਂ ਬਾਅਦ ਇਹ ਜੋੜਾ ਆਪਣੇ ਪ੍ਰੀ-ਵੈਡਿੰਗ, ਵਿਆਹ ਅਤੇ ਵਿਆਹ ਤੋਂ ਬਾਅਦ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦਾ ਨਜ਼ਰ ਆ ਰਿਹਾ ਹੈ। ਇਸ ਸਿਲਸਿਲੇ 'ਚ ਹੁਣ ਸ਼ਿਬਾਨੀ ਦਾਂਡੇਕਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਸਿੰਗਲ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਵਿੱਚ ਸ਼ਿਬਾਨੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ। ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਸ਼ਿਬਾਨੀ ਦੇ ਹੱਥਾਂ 'ਤੇ ਬਣੇ ਟੈਟੂ ਨੇ ਸਭ ਦਾ ਧਿਆਨ ਆਕਰਸ਼ਿਤ ਕੀਤਾ। ਦਰਅਸਲ, ਸ਼ਿਬਾਨੀ ਨੇ ਆਪਣੇ ਹੱਥ 'ਤੇ ਇਕ ਖਾਸ ਟੈਟੂ ਬਣਵਾਇਆ ਹੈ, ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਸ਼ਿਬਾਨੀ ਨੇ ਕੋਰਟ ਮੈਰਿਜ ਦੀ ਤਰੀਕ ਨੂੰ ਆਪਣੇ ਹੱਥ 'ਤੇ ਟੈਟੂ ਕਰਵਾਇਆ ਹੈ। ਇਨ੍ਹਾਂ ਤਸਵੀਰਾਂ 'ਚ ਸ਼ਿਬਾਨੀ ਗੋਲਡਨ ਵਰਕ ਵਾਲੀ ਸ਼ਾਰਟ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਗੈਟਅਪ ਦੇ ਨਾਲ, ਉਸ ਨੇ ਵਾਲਾਂ ਦਾ ਉੱਚਾ ਜੂੜਾ ਬਣਾਇਆ ਹੈ, ਜੋ ਉਸ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਹਲਕਾ ਮੇਕਅਪ ਅਤੇ ਸਧਾਰਨ ਕੰਨਾਂ ਦੀਆਂ ਵਾਲੀਆਂ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

ਹੋਰ ਪੜ੍ਹੋ : ਬੱਬੂ ਮਾਨ ਨੇ ਆਪਣੇ ਨਵੇਂ ਗੀਤ ਭਰੀ ਮਹਿਫਿਲ ਦਾ ਪੋਸਟਰ ਕੀਤਾ ਸ਼ੇਅਰ, ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਵੇਗਾ ਗੀਤ
ਕਈ ਬਾਲੀਵੁੱਡ ਸੈਲੇਬਸ ਤੇ ਇਸ ਜੋੜੀ ਦੇ ਫੈਨਜ਼ ਸ਼ਿਬਾਨੀ ਦੀਆਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ। ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ ਨੇ ਸ਼ਿਬਾਨੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਲਿਖਿਆ, ਮੈਨੂੰ ਲੱਗਦਾ ਹੈ ਕਿ ਤੁਸੀਂ ਵਿਆਹ ਤੋਂ ਬਾਅਦ ਜ਼ਿਆਦਾ ਖੂਬਸੂਰਤ ਹੋ ਗਏ ਹੋ। ਇਸ ਦੇ ਨਾਲ ਹੀ ਕਈ ਫੈਨਜ਼ ਵੀ ਕਮੈਂਟ ਕਰਕੇ ਸ਼ਿਬਾਨੀ ਦੀ ਇਸ ਲੁੱਕ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਿਬਾਨੀ ਨੇ ਫਰਹਾਨ ਲਈ ਟੈਟੂ ਬਣਵਾਇਆ ਹੈ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਅਗਸਤ 'ਚ ਉਸ ਨੇ ਆਪਣੀ ਗਰਦਨ 'ਤੇ ਫਰਹਾਨ ਦੇ ਨਾਂਅ ਟੈਟੂ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਸ਼ਿਬਾਨੀ ਅਤੇ ਫਰਹਾਨ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਫਰਹਾਨ ਅਖਤਰ ਦਾ ਸ਼ਿਬਾਨੀ ਦਾਂਡੇਕਰ ਨਾਲ ਇਹ ਦੂਜਾ ਵਿਆਹ ਹੈ।
View this post on Instagram