ਦੇਖੋ ਕਿਸਾਨ ਅੰਦੋਲਨ ‘ਚ ਬੱਬੂ ਮਾਨ ਨੇ ਝਾੜੂ ਲੈ ਕੇ ਖੁਦ ਹੀ ਕਰਤੀ ਸਫਾਈ ਕਿਹਾ-‘ਜੇ ਖਾਂਦੇ ਹੋਏ ਨਹੀਂ ਸੰਗਦੇ ਤਾਂ ਸਫ਼ਾਈ ਵੇਲੇ ਕਿਹੜੀ ਸੰਗ’

Written by  Lajwinder kaur   |  December 21st 2020 03:08 PM  |  Updated: December 21st 2020 03:08 PM

ਦੇਖੋ ਕਿਸਾਨ ਅੰਦੋਲਨ ‘ਚ ਬੱਬੂ ਮਾਨ ਨੇ ਝਾੜੂ ਲੈ ਕੇ ਖੁਦ ਹੀ ਕਰਤੀ ਸਫਾਈ ਕਿਹਾ-‘ਜੇ ਖਾਂਦੇ ਹੋਏ ਨਹੀਂ ਸੰਗਦੇ ਤਾਂ ਸਫ਼ਾਈ ਵੇਲੇ ਕਿਹੜੀ ਸੰਗ’

ਪੰਜਾਬੀ ਗਾਇਕ ਬੱਬੂ ਮਾਨ ਜੋ ਕਿ ਦਿੱਲੀ ਕਿਸਾਨ ਅੰਦੋਲਨ 'ਚ ਵੱਧ ਚੜੇ ਕੇ ਹਿੱਸਾ ਲੈ ਰਹੇ ਨੇ । ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਪੂਰਾ ਸਮਰਥਨ ਕਰ ਰਹੇ ਨੇ । ਜਿਸ ਦੇ ਚੱਲਦੇ ਉਹ ਕਿਸਾਨੀ ਨੂੰ ਲੈ ਕੇ ਕਈ ਗੀਤ ਵੀ ਦਰਸ਼ਕਾਂ ਦੇ ਰੁਬਰੂ ਕਰ ਚੁੱਕੇ ਨੇ ।

babbu maan pic   ਹੋਰ ਪੜ੍ਹੋ : ਪੰਜਾਬੀ ਗਾਇਕ ਕਰਨ ਔਜਲਾ ਵੀ ਕੈਨੇਡਾ ਤੋਂ ਪਹੁੰਚੇ ਦਿੱਲੀ ਕਿਸਾਨ ਪ੍ਰਦਰਸ਼ਨ ‘ਚ, ਲਾਏ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ

ਉਨ੍ਹਾਂ ਦੇ ਕੁਝ ਨਵੇਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੇ ਨੇ । ਇਨ੍ਹਾਂ ਵੀਡੀਓ ਚ ਬੱਬੂ ਮਾਨ ਖੁਦ ਹੀ ਝਾੜੂ ਲੈ ਕੇ ਸੜਕ 'ਤੇ ਪਾਏ ਹੋਏ ਕੂੜੇ ਨੂੰ ਸਾਫ ਕਰਦੇ ਹੋਏ ਨਜ਼ਰ ਆ ਰਹੇ ਨੇ । ਉਹ ਇਹ ਵੀ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ ਕਿ ਖਾਣ ਵੇਲੇ ਕੋਈ ਸੰਗ ਨਹੀਂ ਕਰਦੇ ਤਾਂ ਸਫ਼ਾਈ ਵੇਲੇ ਕਿਵੇਂ ਦੀ ਸੰਗ ।

inside pic of babbu maan

ਦਰਸ਼ਕਾਂ ਨੂੰ ਬੱਬੂ ਮਾਨ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਬੱਬੂ ਮਾਨ ਏਨੀਂ ਦਿਨੀਂ ਦਿੱਲੀ ਕਿਸਾਨ ਅੰਦੋਲਨ ‘ਚ ਹੀ ਨੇ ।

inside pic of singer babbu maan

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network