
ਦਿੱਲੀ ‘ਚ ਕਿਸਾਨਾਂ ਦਾ ਪ੍ਰਦਰਸ਼ਨ ਅੱਜ 12ਵੇਂ ਦਿਨ ‘ਚ ਪਹੁੰਚ ਗਿਆ ਹੈ । ਸ਼ਾਂਤਮਈ ਢੰਗ ਦੇ ਨਾਲ ਕਿਸਾਨ ਆਪਣਾ ਪ੍ਰਦਰਸ਼ਨ ਧਰਨਾ ਦੇ ਰਹੇ ਨੇ । ਕਿਸਾਨਾਂ ਨੂੰ ਦੇਸ਼ ਵਿਦੇਸ਼ ਤੋਂ ਪੂਰਾ ਸਪੋਟ ਮਿਲ ਰਿਹਾ ਹੈ । ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲੈ ਕੇ ਖੜੇ ਹੋਏ ਨੇ ।
ਹੋਰ ਪੜ੍ਹੋ : ‘ਜੇ ਤੁਸੀਂ ਅੱਜ ਖਾ ਰਹੇ ਹੋ, ਤਾਂ ਇਸ ਲਈ ਕਿਸਾਨ ਦਾ ਧੰਨਵਾਦ ਕਰੋ’- ਰਿਤੇਸ਼ ਦੇਸ਼ਮੁਖ
ਪੰਜਾਬੀ ਐਕਟਰ ਕਰਮਜੀਤ ਅਨਮੋਲ ਨੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਇੱਕ ਤਸਵੀਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । ਤਸਵੀਰ ਚ ਨਜ਼ਰ ਆ ਰਹੀ ਕਿਸਾਨ ਬੀਬੀ ਦਿਖਾਈ ਦੇ ਰਹੀ ਹੈ ਜਿਸ ਦੇ ਪੈਰ ਤੋਂ ਲੈ ਕੇ ਪੂਰੀ ਲੱਤ ਉੱਤੇ ਪੱਟੀਆਂ ਬੰਨੀਆਂ ਹੋਈਆਂ ਨੇ ।
ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘ਜਿਲ੍ਹਾ ਸੰਗਰੂਰ ਦੀ ਤਹਿਸੀਲ ਭਵਾਨੀਗੜ੍ਹ ਦੇ ਜੁਝਾਰੂ ਪਿੰਡ ਆਲੋਅਰਖ ਦੀ ਇਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਬੀਬੀ ਮਹਿੰਦਰ ਕੌਰ ਦਿੱਲੀ ਮੋਰਚੇ ਦੌਰਾਨ ਸੜਕ ਹਾਦਸੇ ਵਿੱਚ ਬੁਰੀ ਤਰਾਂ ਜਖਮੀ ਹੋ ਗਈ । ਉਸ ਦੀ ਲੱਤ ਟੁੱਟ ਗਈ ਅਤੇ ਲੱਤ ਤੇ ਜਖਮ ਵੀ ਭਿਆਨਕ ਹਨ । ਪਰ ਇਸ ਕਿਸਾਨ ਬੀਬੀ ਨੇ ਭਿਆਨਕ ਰੂਪ ਵਿੱਚ ਜਖ਼ਮੀ ਹੋਣ ਦੇ ਬਾਵਜੂਦ ਦਿੱਲੀ ਮੋਰਚੇ ਵਿੱਚ ਡਟੇ ਰਹਿਣ ਦਾ ਐਲਾਨ ਕੀਤਾ ਹੈ ,ਜਦੋਂ ਕਿ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਜਾਂ ਘਰ ਜਾਣ ਲਈ ਕਿਹਾ ਗਿਆ ਹੈ । ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਡਟੀ ਹੋਈ ਇਸ ਬੀਬੀ ਦੇ ਜਜਬੇ ਨੂੰ ਸ਼ਲਾਮ ਹੈ । (ਮੇਜਰ ਸਿੰਘ ਮੱਟਰਾਂ ਜੀ ਦੀ ਕੰਧ ਤੋਂ)’ । ਲੋਕੀਂ ਇਸ ਬੀਬੀ ਨੂੰ ਸਲਾਮ ਕਰਦੇ ਹੋਏ ਪਰਮਾਤਮਾ ਅੱਗੇ ਜਲਦੀ ਠੀਕ ਹੋਏ ਦੇ ਕਮੈਂਟ ਕਰ ਰਹੇ ਨੇ ।