ਟੀਕਰੀ ਬਾਰਡਰ ’ਤੇ ਕਿਸਾਨਾਂ ਨੇ ਬਣਾਈ ‘ਕਿਸਾਨ ਹਵੇਲੀ’, ਹਰਫ਼ ਚੀਮਾ ਨੇ ਸ਼ੇਅਰ ਕੀਤੀ ਵੀਡੀਓ

written by Rupinder Kaler | March 04, 2021

ਗਾਇਕ ਹਰਫ਼ ਚੀਮਾ ਲਗਾਤਾਰ ਕਿਸਾਨ ਅੰਦੋਲਨ ਵਿੱਚ ਹਾਜ਼ਰੀ ਲਗਾ ਰਹੇ ਹਨ । ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਹੈ ਉਦੋਂ ਤੋਂ ਹਰਫ਼ ਇਸ ਅੰਦੋਲਨ ਨਾਲ ਜੁੜੇ ਹੋਏ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਬਹੁਤ ਹੀ ਖ਼ਾਸ ਵੀਡੀਓ ਸਾਂਝਾ ਕੀਤਾ ਹੈ ।

image from Harf Cheema's Instagram

ਹੋਰ ਪੜ੍ਹੋ :

ਤਾਪਸੀ ਪਨੂੰ ਤੇ ਅਨੁਰਾਗ ਦੇ ਘਰ ’ਤੇ ਹੋਈ ਛਾਪੇਮਾਰੀ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ’ਤੇ ਖੂਬ ਉਡਾ ਰਹੇ ਹਨ ਮਜ਼ਾਕ

image from Harf Cheema's Instagram

ਇਹ ਵੀਡੀਓ ਟਿੱਕਰੀ ਬਾਰਡਰ ਦਾ ਹੈ, ਜਿੱਥੇ ਕੁਝ ਕਿਸਾਨਾਂ ਨੇ ‘ਕਿਸਾਨ ਹਵੇਲੀ’ ਬਣਾਈ ਹੈ, ਜਿਸ ਦੀ ਝਲਕ ਹਰਫ਼ ਚੀਮਾ ਇਸ ਵੀਡੀਓ ਵਿੱਚ ਦਿਖਾਉਂਦੇ ਹਨ । ਕਿਸਾਨਾਂ ਦੀ ਇਸ ਹਵੇਲੀ ਵਿੱਚ ਹਰ ਸਹੂਲਤ ਮੌਜੂਦ ਹੈ । ਕਿਸਾਨਾਂ ਵੱਲੋਂ ਫੁੱਲ ਬੂਟੇ ਲਗਾ ਕੇ ਇਸ ਹਵੇਲੀ ਨੂੰ ਸਜਾਇਆ ਗਿਆ ਹੈ ।

image from Harf Cheema's Instagram

ਇੱਥੇ ਤੱਕ ਕਿ ਖੇਡ ਦਾ ਮੈਦਾਨ ਵੀ ਤਿਆਰ ਕੀਤਾ ਗਿਆ ਹੈ । ਹਰਫ਼ ਚੀਮਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਤੇ ਕਮੈਂਟ ਕਰਕੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਸ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਹਾਲਾਤ ਭਾਵੇਂ ਜਿਸ ਤਰ੍ਹਾਂ ਦੇ ਮਰਜੀ ਹੋਣ ਪਰ ਪੰਜਾਬੀਆਂ ਦੇ ਚਿਹਰੇ ’ਤੇ ਮੁਸਕਾਣ ਹਮੇਸ਼ਾ ਰਹਿੰਦੀ ਹੈ ।

 

View this post on Instagram

 

A post shared by Harf Cheema (ਹਰਫ) (@harfcheema)

0 Comments
0

You may also like