ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਟੀਕਰੀ ਬਾਰਡਰ ’ਤੇ ਲਗਾਏ ਨਵੇਂ ਟੈਂਟ

written by Rupinder Kaler | May 05, 2021 02:32pm

ਜਿੱਥੇ ਦਿੱਲੀ ਸਮੇਤ ਦੇਸ਼ ਦੇ ਹੋਰ ਰਾਜਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉੱਥੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਧਰਨੇ ਤੇ ਬੈਠੇ ਹੋਏ । ਇੱਕ ਪਾਸੇ ਕੋਰੋਨਾ ਵਾਇਰਸ ਹੈ ਤੇ ਦੂਜੇ ਪਾਸੇ ਵੱਧ ਰਹੀ ਗਰਮੀ, ਇਸ ਦੇ ਬਾਵਜੂਦ ਕਿਸਾਨ ਧਰਨੇ ਤੇ ਬੈਠੇ ਹੋਏ ਹਨ । ਗਰਮੀ ਤੋਂ ਬਚਣ ਲਈ ਕਿਸਾਨਾਂ ਵੱਲੋਂ ਨਵੇਂ ਟੈਂਟ ਲਗਾਏ ਜਾ ਰਹੇ ਹਨ ।

farmer

ਹੋਰ ਪੜ੍ਹੋ :

ਪੰਜਾਬੀ ਐਕਟਰੈੱਸ ਦ੍ਰਿਸ਼ਟੀ ਗਰੇਵਾਲ ਨੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ‘ਕੰਗਣਾ’ ਖੇਡਦੇ ਹੋਇਆਂ ਦੀ ਵੀਡੀਓ, ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਕਿਊਟ ਜਿਹਾ ਵੀਡੀਓ

farmer dhrana

 

ਜਿਸ ਦੀ ਵੀਡੀਓ ਅਦਾਕਾਰਾ ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਸੋਨੀਆ ਮਾਨ ਨਵੇਂ ਟੈਂਟ ਲਈ ਜਗ੍ਹਾ ਬਣਾਉਂਦੇ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹਏ ਉਸ ਨੇ ਲਿਖਿਆ ਹੈ ‘ਟੀਕਰੀ ਬਾਰਡਰ ਤੇ ਕਿਸਾਨ ਬੀਬੀਆਂ ਲਈ ਨਵੇਂ ਟੈਂਟ ਲਗਾਏ ਜਾ ਰਹੇ ਹਨ ।

 

View this post on Instagram

 

A post shared by Sonia Mann (@soniamann01)

ਕੜਾਕੇ ਦੀ ਗਰਮੀ ਦੇ ਬਾਵਜੂਦ ਨਿਆਂ ਦੀ ਲੜਾਈ ਜਾਰੀ ਹੈ । ਜੇ ਕੋਈ ਸਾਡੀ ਸਹਾਇਤਾ ਕਰਨਾ ਚਾਹੁੰਦਾ ਹੈ ਤਾਂ 9781693328 ਇਸ ਨੰਬਰ ਤੇ ਸੰਪਰਕ ਕਰੇ । ਅਸੀਂ ਉਦੋਂ ਤੱਕ ਅਰਾਮ ਨਹੀਂ ਕਰਾਂਗੇ ਜਦੋਂ ਤੱਕ ਇਹ ਕਾਨੂੰਨ ਵਾਪਿਸ ਨਹੀਂ ਹੋ ਜਾਂਦੇ’ ।

You may also like