26 ਜਨਵਰੀ ਨੂੰ ਟ੍ਰੈਕਟਰ ਮਾਰਚ ਲਈ ਕਿਸਾਨਾਂ ਨੇ ਕੀਤੇ ਪੁਖਤਾ ਇੰਤਜ਼ਾਮ, ਵੀਡੀਓ ਹੋ ਰਹੇ ਵਾਇਰਲ

written by Shaminder | January 23, 2021

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ । ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਕੋਈ ਵੀ ਸੁਣਵਾਈ ਸਰਕਾਰ ਵੱਲੋਂ ਨਹੀਂ ਕੀਤੀ ਗਈ ਹੈ । ਕਿਸਾਨਾਂ ਨੇ ਹੁਣ 26  ਜਨਵਰੀ ਨੂੰ ਟ੍ਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ । ਵੱਡੀ ਗਿਣਤੀ ‘ਚ ਕਿਸਾਨ ਇਸ ਮਾਰਚ ‘ਚ ਭਾਗ ਲੈਣ ਲਈ ਪਹੁੰਚ ਰਹੇ ਹਨ ।ਕਿਸਾਨਾਂ ਦਾ ਇਸ ਟ੍ਰੈਕਟਰ ਮਾਰਚ ਨੂੰ ਲੈ ਕੇ ਇੰਤਜ਼ਾਮ ਵੇਖਣ ਲਾਇਕ ਹੈ । Delhi_Farmers ਸੋਸ਼ਲ ਮੀਡੀਆ ‘ਤੇ ਕੁਝ ਵੀਡੀਓ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।ਜਿਸ ‘ਚ ਟ੍ਰੈਕਟਰਾਂ ਦੇ ਨਾਲ-ਨਾਲ ਇਹ ਕਿਸਾਨ ਆਪਣੇ ਨਾਲ ਜੇਸੀਬੀ ਮਸ਼ੀਨਾਂ ਵੀ ਲਿਜਾਂਦੇ ਦਿਖਾਈ ਦੇ ਰਹੇ ਹਨ । ਹੋਰ ਪੜ੍ਹੋ : ਹਨੀ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਿਰੀ, ਪ੍ਰਸ਼ੰਸਕ ਦੇ ਰਹੇ ਵਧਾਈਆਂ
farmer protest ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਲਗਾਤਾਰ ਜਾਰੀ ਹੈ। ਅਜਿਹੇ 'ਚ 26 ਜਨਵਰੀ ਨੂੰ ਹੋਣ ਵਾਲੀ ਟ੍ਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ ਵੱਡੇ ਪੱਧਰ 'ਤੇ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਰਵਾਨਾ ਹੋ ਰਹੇ ਹਨ। Indiafarmersprotest ਇਸ ਦੌਰਾਨ ਜਥੇਬੰਦੀ ਵੱਲੋਂ ਸਮੂਹ ਕਿਸਾਨਾਂ ਨੂੰ ਆਪਣੇ ਟਰੈਕਟਰਾਂ ਸਮੇਤ 26 ਜਨਵਰੀ ਤਕ ਦਿੱਲੀ ਪੁੱਜਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਭਰਵੀਂ ਗਿਣਤੀ ’ਚ ਸ਼ਮੂਲੀਅਤ ਹੋ ਸਕੇ।

0 Comments
0

You may also like