
ਜਾਨ੍ਹਵੀ ਕਪੂਰ ਦੀ ਫ਼ਿਲਮ 'ਗੁੱਡ ਲੱਕ ਜੈਰੀ' ਸ਼ੂਟਿੰਗ ਇੱਕ ਵਾਰ ਫਿਰ ਕਿਸਾਨਾਂ ਨੇ ਰੋਕ ਦਿੱਤੀ ਹੈ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਜਾਨ੍ਹਵੀ ਕਪੂਰ ਦੀ ਫਿਲਮ ਦੀ ਸ਼ੂਟਿੰਗ ਪਟਿਆਲਾ ਦੇ ਕੋਲੰਬੀਆ ਹਸਪਤਾਲ ਦੇ ਨੇੜੇ ਹੋ ਰਹੀ ਸੀ । ਇਸ ਸਭ ਦੇ ਚਲਦੇ ਕੁਝ ਕਿਸਾਨ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਬਾਲੀਵੁੱਡ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ।
ਹੋਰ ਪੜ੍ਹੋ :
ਬਾਲੀਵੁੱਡ ਅਦਾਕਾਰਾ ਮੌਨੀ ਰਾਏ ਖਤਰਨਾਕ ਜਾਨਵਰਾਂ ਨੂੰ ਖਾਣਾ ਖੁਆਉਂਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਗਾਇਕ ਹਰਜੀਤ ਹਰਮਨ ਦਾ ਨਵਾਂ ਗਾਣਾ ‘ਕਿਸਾਨ ਬੋਲਦਾ’ ਹੋਇਆ ਰਿਲੀਜ਼
ਇਸ ਵਿਰੋਧ ਦੇ ਚਲਦੇ ਫ਼ਿਲਮ ਦੀ ਪੂਰੀ ਟੀਮ ਨੂੰ ਉੱਥੋਂ ਜਾਣਾ ਪਿਆ ।ਪ੍ਰਦਰਸ਼ਨ ਤੋਂ ਬਾਅਦ ਫਿਲਮ ਦੀ ਟੀਮ ਨੀਮ ਰਾਣਾ ਹੋਟਲ ਵਾਪਸ ਚਲੇ ਗਏ । ਕਿਸਾਨਾਂ ਨੇ ਹੋਟਲ ਦੇ ਬਾਹਰ ਜਾ ਕੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਦੌਰਾਨ ਯੂਨੀਅਨ ਦਾ ਇੱਕ ਵਫ਼ਦ ਡੀਸੀ ਨੂੰ ਮੰਗ ਪੱਤਰ ਦੇਣ ਲਈ ਡੀਸੀ ਦਫ਼ਤਰ ਪਹੁੰਚਿਆ।
ਡੀਸੀ ਨੂੰ ਮੰਗ ਪੱਤਰ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਧਿਆਨ ਸਿੰਘ ਨੇ ਕਿਹਾ ਕਿ ਉਹ ਇਸ ਪੰਜਾਬ ਵਿੱਚ ਬਾਲੀਵੁੱਡ ਦੀ ਕਿਸੇ ਵੀ ਫ਼ਿਲਮ ਦੀ ਸ਼ੂਟਿੰਗ ਨਹੀਂ ਹੋਣ ਦੇਣਗੇ ਕਿਉਂਕਿ ਬਾਲੀਵੁੱਡ ਦੇ ਕਿਸੇ ਵੀ ਕਲਾਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਸਮਰਥਨ ਨਹੀਂ ਕੀਤਾ ਜਦੋਂ ਕਿ ਬਾਲੀਵੁੱਡ ਸਿਤਾਰੇ ਪੰਜਾਬੀ ਦੀ ਧਰਤੀ ਤੇ ਆ ਕੇ ਫ਼ਿਲਮਾਂ ਦਾ ਨਿਰਮਾਣ ਕਰਦੇ ਹਨ । ਜਿਨ੍ਹਾਂ ਤੋਂ ਉਹਨਾਂ ਦੀ ਰੋਟੀ ਚਲਦੀ ਹੈ ।