ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ, ਬਜ਼ੁਰਗ ਮਾਵਾਂ ਕਰ ਰਹੀਆਂ ਲੰਗਰ ਦੀ ਸੇਵਾ

written by Shaminder | June 18, 2021

ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ । ਪ੍ਰਦਰਸ਼ਨਕਾਰੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ ਅਤੇ ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ । ਪਰ ਸਰਕਾਰ ਕਿਸਾਨਾਂ ਦੀ ਕਿਸੇ ਵੀ ਮੰਗ ‘ਤੇ ਕੋਈ ਗੌਰ ਨਹੀਂ ਕਰ ਰਹੀ । ਗਰਮੀ ਦੇ ਇਸ ਮੌਸਮ ‘ਚ ਹਰ ਕੋਈ ਜਿੱਥੇ ਆਪਣੇ ਘਰਾਂ ‘ਚ ਮੌਜੂਦ ਹੈ ਅਤੇ ਏਸੀ ਦੀ ਠੰਡੀ ਹਵਾ ‘ਚ ਬੰਦ ਕਮਰਿਆਂ ‘ਚ ਅਰਾਮ ਫਰਮਾ ਰਿਹਾ ਹੈ ।

Mothers Image From Instagram
ਹੋਰ ਪੜ੍ਹੋ : ਮੱਧ ਪ੍ਰਦੇਸ਼ ਦੇ ਇਸ ਬਾਗ ’ਚ ਲੱਗਦੇ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਅੰਬ, 2 ਲੱਖ 70 ਹਜ਼ਾਰ ਰੁਪਏ ਪ੍ਰਤੀ ਕਿੱਲੋ ਵਿਕਦੇ ਹਨ ਅੰਬ  
Mothers Image From Instagram
ਉੱਥੇ ਹੀ 40 ਡਿਗਰੀ ਤਾਪਮਾਨ ‘ਚ ਇਹ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੇ ਹੱਕਾਂ ਲਈ ਡਟੇ ਹੋਏ ਹਨ । ਧਰਨੇ ਪ੍ਰਦਰਸ਼ਨ ‘ਚ ਮੌਜੂਦ ਬਜ਼ੁਰਗ ਔਰਤਾਂ ਗਰਮੀ ਦੇ ਇਸ ਮੌਸਮ ‘ਚ ਲੰਗਰ ਬਣਾ ਰਹੀਆਂ ਹਨ । ਇਸ ਦਾ ਇੱਕ ਵੀਡੀਓ ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
mothers Image From Instagram
ਇਹ ਵੀਡੀਓ ਦਰਸਾ ਰਿਹਾ ਹੈ ਕਿ ਬੇਸ਼ੱਕ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੀ ਹਾਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋ ਰਹੀ, ਪਰ ਕਿਸਾਨਾਂ ਦੇ ਹੌਸਲੇ ‘ਚ ਕੋਈ ਕਮੀ ਨਹੀਂ ਆਈ ਹੈ ਅਤੇ ਨਾ ਹੀ ਸੇਵਾ ‘ਚ।
 
View this post on Instagram
 

A post shared by Khalsa Aid (UK) (@khalsa_aid)

 

0 Comments
0

You may also like