ਅਜੇ ਦੇਵਗਨ ਦਾ ਮੁੰਬਈ ਵਿੱਚ ਕਿਸਾਨ ਨੇ ਕੀਤਾ ਵਿਰੋਧ, ਵੀਡੀਓ ਵਾਇਰਲ
ਕਿਸਾਨਾਂ ਦੇ ਖਿਲਾਫ ਬੋਲਣ ਵਾਲੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ । ਮੁੰਬਈ ਵਿੱਚ ਇੱਕ ਕਿਸਾਨ ਨੌਜਵਾਨ ਨੇ ਅਜੇ ਦੇਵਗਨ ਦੀ ਕਾਰ ਰੋਕ ਕੇ ਉਸ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ । ਇਹ ਘਟਨਾ ਉਦੋਂ ਵਾਪਰੀ ਜਦੋਂ ਅਜੇ ਦੇਵਗਨ ਸਵੇਰੇ 8.30 ਮਿੰਟ 'ਤੇ ਮੁੰਬਈ ਦੇ ਦਿੰਡੋਸ਼ੀ ਇਲਾਕੇ ਵਿੱਚ ਮੌਜੂਦ ਫਿਲਮ ਸਿਟੀ ਦੇ ਕੋਲ ਸਨ ।
image from punjabivideos's instagram
ਹੋਰ ਪੜ੍ਹੋ :
image from punjabivideos's instagram
ਇਸ ਸਭ ਦੇ ਚਲਦੇ ਰਾਜਦੀਪ ਸਿੰਘ ਨਾਂ ਦਾ ਕਿਸਾਨ ਅਜੇ ਦੇਵਗਨ ਦੀ ਕਾਰ ਦੇ ਸਾਹਮਣੇ ਆ ਕੇ ਖੜਾ ਹੋ ਗਇਆ, ਕਾਫ਼ੀ ਦੇਰ ਤੱਕ ਨੌਜਵਾਨ ਨੇ ਗੱਡੀ ਨੂੰ ਅੱਗੇ ਨਹੀਂ ਜਾਣ ਦਿੱਤਾ । ਇਸ ਨੌਜਵਾਨ ਕਿਸਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ । ਲੋਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।
ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਮੁੰਬਈ ਪੁਲਿਸ ਨੇ ਅਜੇ ਦੇਵਗਨ ਦਾ ਰਸਤਾ ਰੋਕਣ ਵਾਲੇ ਨੌਜਵਾਨ ਨੂੰ ਗਿਰਫ਼ਤਾਰ ਕਰ ਲਿਆ ਹੈ, ਉਸ ਦੇ ਖਿਲਾਫ਼ ਧਾਰਾ 341,504, 506 ਦੇ ਤਹਿਤ ਮਾਮਲਾ ਦਰਜ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੌਪ ਸਟਾਰ ਰਿਹਾਨਾ ਨੇ ਜਦੋਂ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ ਸੀ ਤਾਂ ਅਜੇ ਦੇਵਗਨ ਨੇ ਵੀ ਕਿਸਾਨਾਂ ਦੇ ਵਿਰੋਧ ਵਿੱਚ ਟਵੀਟ ਕੀਤੇ ਸਨ ।